• Home
  • ਥਾਣੇਦਾਰ ਦੇ ਪੁੱਤ ਦੀ ਮੌਤ ਦਾ ਭੇਦ ਖੁੱਲ੍ਹਾ -ਦੋਸਤ ਸਿਪਾਹੀ ਨਾਲ ਨਸ਼ਾ ਓਵਰ ਡੋਜ਼ ਕਾਰਨ ਹੋਈ ਮੌਤ

ਥਾਣੇਦਾਰ ਦੇ ਪੁੱਤ ਦੀ ਮੌਤ ਦਾ ਭੇਦ ਖੁੱਲ੍ਹਾ -ਦੋਸਤ ਸਿਪਾਹੀ ਨਾਲ ਨਸ਼ਾ ਓਵਰ ਡੋਜ਼ ਕਾਰਨ ਹੋਈ ਮੌਤ

ਜਗਰਾਓਂ, 14 ਮਈ ( ਹਰਵਿੰਦਰ ਸਿੰਘ ਸੱਗੂ )—ਬੀਤੇ ਦਿਨੀਂ ਸਬ ਇੰਸਪੈਕਟਰ ਗੁਰਮੀਤ ਸਿੰਘ ਦੇ ਨੌਜਵਾਨ ਪੁੱਤਰ ਦੀ ਭੇਦ ਭਰੀ ਹਾਲਤ ਵਿਚ ਹੋਈ ਮੌਤ ਅਤੇ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸਿਰਫ 48 ਘੰਟੇ ਦੇ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ।

ਇਸ ਸੰਬਧ ਵਿਚ ਸੁਰਜੀਤ ਸਿੰੰਘ ਆਈ.ਪੀ.ਐਸ, ਐਸ.ਐਸ.ਪੀ,ਲੁਧਿ:(ਦਿਹਾਤੀ) ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 12-05-2018 ਨੂੰ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਧਾਰ ਸਮੇਤ ਪੁਲਿਸ ਪਾਰਟੀ ਦੇ ਨੇੜੇ ਜੀ.ਐਚ.ਜੀ ਕਾਲਜ ਸੁਧਾਰ ਵਿਖੇ ਮੌਜੂਦ ਸੀ ਤਾਂ ਗੁਰਮੀਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ 13/ਏ ਕਿਰਨ ਬਿਹਾਰ ਐਕਸਟੋਸ਼ਨ ਪੱਖੋਵਾਲ ਰੋਡ ਲੁਧਿਆਣਾ ਨੇ ਬਿਆਨ ਲਿਖਾਇਆ ਕਿ ਉਸ ਦੇ ਦੋ ਬੱਚੇ ਹਨ ਵੱਡਾ ਜੀਵਨਜੋਤ ਸਿੰਘ ਉਰਫ ਗੈਵੀ 24 ਸਾਲ ਅਤੇ ਛੋਟਾ ਅਮਰਜੋਤ ਸਿੰਘ ਉਮਰ 22 ਸਾਲ ਜੋ ਸਰਕਾਰੀ ਕਾਲਜ ਲੁਧਿਆਣਾ ਵਿਖੇ ਪੜ੍ਹਦੇ ਹਨ।ਮਿਤੀ 11-05-2018 ਨੂੰ ਉਸ ਦਾ ਵੱਡਾ ਲੜਕਾ ਜੀਵਨਜੋਤ ਸਿੰਘ ਆਪਣੇ ਦਾਦਾ ਦਾਦੀ ਨੂੰ ਮਿਲਣ ਲਈ ਆਪਣੀ ਕਾਰ ਫੋਰਡ ਫੀਗੋ ਨੰਬਰ ਪੀ.ਬੀ 10-ਡੀ.ਐਨ-0609 ਰੰਗ ਸਿਲਵਰ ਤੇ ਮਿਲਣ ਲਈ ਪਟਿਆਲੇ ਗਿਆ ਸੀ ਜੋ ਨਾ ਹੀ ਘਰ ਪੁੱਜਾ ਅਤੇ ਨਾ ਹੀ ਪਟਿਆਲੇ ਪਹੁੰਚਿਆ।ਜਿਸਨੂੰ ਉਹ ਰਾਤ ਨੂੰ ਉਸਦੇ ਮੋਬਾਇਲ ਫੋਨ ਨੰਬਰ 84276-76934 ਪਰ ਫੋਨ ਲਗਾਉਦੇ ਰਹੇ ਪੰਤੂ ਉਸਨੇ ਫੋਨ ਅਟੈਡ ਨਹੀ ਕੀਤਾ।ਬਾਅਦ ਵਿੱਚ ਕਰੀਬ 10 ਵਜੇ ਫੋਨ ਬੰਦ ਆਇਆ।ਅਗਲੇ ਦਿਨ ਮਿਤੀ 12-05-2018 ਨੂੰ ਪਤਾ ਲੱਗਾ ਕਿ ਜੀਵਨਜੋਤ ਸਿੰਘ ਉਰਫ ਗੈਵੀ ਦੀ ਡੈਡ ਬੌਡੀ ਪਿੰਡ ਹਿੱਸੋਵਾਲ ਰੋਡ ਪਰ ਉਸਦੀ ਕਾਰ ਵਿੱਚ ਪਈ ਸੀ।ਜਿਸ ਤੇ ਮੈ ਸਮੇਤ ਜਸਵਿੰਦਰ ਸਿੰਘ ਵਿਰਕ ਦੇ ਮੌਕੇ ਵਾਲੀ ਥਾਂ ਤੇ ਪਹੁੰਚ ਗਏ ਤਾਂ ਉੱਥੇ ਦੇਖਿਆ ਕਿ ਕਾਰ ਸੜਕ ਦੇ ਖੱਬੇ ਪਾਸੇ ਖੜ੍ਹੀ ਸੀ ਜਿਸ ਵਿੱਚ ਜੀਵਨਜੋਤ ਦੀ ਲਾਸ਼ ਡਰਾਇਵਰ ਸੀਟ ਪਰ ਪਈ ਸੀ।ਉਸਦੀ ਜੀਨ ਦੀ ਪੈਟ ਥੋੜ੍ਹਾ ਥੱਲੇ ਉਤਰੀ ਹੋਈ ਸੀ।ਉਸ ਦਾ ਸਿਰ ਅਤੇ ਸ਼ਰਟ ਧੂੜ ਨਾਲ ਲਿਬੜੀ ਹੋਈ ਸੀ।ਮੌਕੇ ਤੇ ਦੇਖਿਆ ਕਿ ਉਸ ਦੀ ਲਾਸ਼ ਕੋਲ ਇੱਕ ਖਾਲੀ ਸਰਿੰਜ ਪਈ ਸੀ ਜਿਸ ਨੂੰ  ਟੀਕਾ ਲਗਾਇਆ ਗਿਆ ਹੋਵੇ।ਗੁਰਮੀਤ ਸਿੰਘ ਦੇ ਬਿਆਨ ਤੇ ਮੁਕੱਦਮਾਂ ਨੰਬਰ 75 ਮਿਤੀ 12.05.2018 ਅ/ਧ 302/328/34 ਭ/ਦ ਥਾਣਾ ਸੁਧਾਰ ਦਰਜ ਰਜਿਸਟਰ ਕੀਤਾ ਗਿਆ ਸੀ।ਸ਼ੱਕੀ ਵਿਆਕਤੀਆ ਤੋ ਪੁੱਛਗਿੱਛ ਕੀਤੀ ਗਈ।ਦੌਰਾਨੇ ਤਫਤੀਸ਼ ਮੁਕੱਦਮਾ ਹਜਾ ਵਿੱਚ ਸਿਪਾਹੀ ਦਵਿੰਦਰ ਸਿੰਘ ਨੰਬਰ 395/ਕਪੂਰਥਲਾ ਪੁੱਤਰ ਜਸਮੇਲ ਸਿੰਘ ਕੌਮ ਪਰਜਾਪੱਤ ਵਾਸੀ ਬਾਜਾਖਾਨਾ ਜਿਲ੍ਹਾ ਫਰੀਦਕੋਟ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅਸੀਂ ਦੋਵੇਂ ਨਸ਼ੇ ਦੇ ਆਦੀ ਸੀ। ਅਸੀਂ ਦੋਵੇਂ ਜਣੇ ਗੱਡੀ ਵਿੱਚ ਜਾ ਕੇ ਮੋਗੇ ਦੇ ਏਰੀਏ ਵਿੱਚ ਕਿਸੇ ਸੁੰਨਸਾਨ ਜਗ੍ਹਾ ਪਰ ਨਸ਼ਾ ਕੀਤਾ। ਨਸ਼ੇ ਦੀ ਜਿਆਦਾ ਮਾਤਰਾ ਲੈਣ ਨਾਲ ਜੀਵਨਜੋਤ ਸਿੰਘ ਦੀ ਮੌਤ ਹੋ ਗਈ।ਜਿਸਤੇ ਮੈਂ ਘਬਰਾ ਗਿਆ। ਫਿਰ ਮੈਂ ਉਸਦੀ ਲਾਸ਼ ਗੱਡੀ ਦੀ ਡਿੱਗੀ ਵਿੱਚ ਪਾ ਕੇ ਪਿੰਡ ਹਿਸੋਵਾਲ ਸaੜਕ ਦੇ ਕਿਨਾਰੇ ਗੱਡੀ ਖੜੀ ਕਰਕੇ ਲਾਸ਼ ਨੂੰ ਡਿੱਗੀ ਵਿਚੋ ਬਾਹਰ ਕੱਢ ਕੇ ਡਰਾਇਵਰ ਵਾਲੀ ਸੀਟ ਪਰ ਪਾ ਕੇ ਚਲਾ ਗਿਆ।ਇਥੇ ਇਹ ਦੱਸਣਯੋਗ ਹੈ ਕਿ ਇਸ ਕੇਸ ਵਿੱਚ ਸ੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ, ਡੀ.ਐਸ.ਪੀ, (ਇੰਨਵੈਸਟੀਗੇਸ਼ਨ, ਲੁਧਿਆਣਾ(ਦਿਹਾਤੀ), ਸ੍ਰੀ ਜਸਵਿੰਦਰ ਸਿੰਘ ਬਰਾੜ, ਪੀ.ਪੀ.ਐਸ, ਡੀ.ਐਸ.ਪੀ, ਦਾਖਾ ਅਤੇ ਇੰਸਪੈਕਟਰ ਹਰਜਿੰਦਰ ਸਿੰਘ, ਮੁੱਖ ਅਫਸਰ ਥਾਣਾ ਸੁਧਾਰ ਵੱਲੋਂ ਲਗਾਤਾਰ ਮਿਹਨਤ ਕਰਕੇ ਉਹਨਾਂ ਦੇ ਉਪਰਾਲੇ ਸਦਕਾ ਇਹ ਕੇਸ 48 ਘੰਟੇ ਦੇ ਅੰਦਰ-ਅੰਦਰ ਟਰੇਸ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਉੱਕਤ ਸਿਪਾਹੀ ਦਵਿੰਦਰ ਸਿੰਘ ਨੰਬਰ 395/ਕਪੂਰਥਲਾ ਪੁੱਤਰ ਜਸਮੇਲ ਸਿੰਘ ਵਾਸੀ ਬਾਜਾਖਾਨਾ ਤੋਂ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।