• Home
  • ਤ੍ਰਿਪਤ ਬਾਜਵਾ ਵਲੋਂ ਪੰਚਾਂ-ਸਰਪੰਚਾਂ ਨੂੰ ਵਿਕਾਸ ਸਕੀਮਾਂ ਲਾਗੂ ਕਰਨ ਵਿਚ ਸਰਗਰਮ ਸਹਿਯੋਗ ਦੀ ਅਪੀਲ

ਤ੍ਰਿਪਤ ਬਾਜਵਾ ਵਲੋਂ ਪੰਚਾਂ-ਸਰਪੰਚਾਂ ਨੂੰ ਵਿਕਾਸ ਸਕੀਮਾਂ ਲਾਗੂ ਕਰਨ ਵਿਚ ਸਰਗਰਮ ਸਹਿਯੋਗ ਦੀ ਅਪੀਲ

ਚੰਡੀਗੜ•, 24 ਅਪ੍ਰੈਲ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਅੱਜ ਪੰਚਾਇਤ ਦਿਵਸ ਮੌਕੇ ਸੂਬੇ ਦੇ ਚੁਣੇ ਹੋਏ ਪੰਚਾਂ-ਸਰਪੰਚਾਂ ਨੂੰ ਕਿਹਾ ਹੈ ਕਿ ਉਹ ਪਿੰਡਾਂ ਦੀ ਤਰੱਕੀ ਲਈ ਬਣਾਈਆਂ ਗਈਆਂ ਵਿਕਾਸ ਸਕੀਮਾਂ ਨੂੰ ਲਾਗੂ ਕਰਨ ਵਿਚ ਸਰਕਾਰ ਨੂੰ ਸਰਗਰਮ ਸਹਿਯੋਣ ਦੇਣ ਤਾਂ ਕਿ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ।
ਪੇਂਡੂ ਵਿਕਾਸ ਮੰਤਰੀ ਨੇ ਕਿਹਾ ਮਹਿਕਮੇ ਵਲੋਂ ਪਾਣੀ ਦੀ ਸੰਭਾਲ, ਛੱਪੜਾਂ ਦੀ ਸਫਾਈ ਅਤੇ ਗਲੀਆਂ ਨਾਲੀਆਂ ਦੇ ਗੰਦੇ ਪਾਣੀ ਨੂੰ ਸੋਧ ਕੇ ਸਿੰਚਾਈ ਵਾਸਤੇ ਵਰਤਣ ਲਈ ਵਿਸ਼ੇਸ ਯੋਜਨਾਵਾਂ ਉਲੀਕੀਆਂ ਹਨ।ਉਹਨਾਂ ਦਸਿਆ ਕਿ ਪਿੰਡਾਂ ਵਿਚ ਦਿਨੋ ਦਿਨ ਵਧਦੀ ਜਾ ਰਹੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਪੰਚਾਇਤ ਵਿਭਾਗ ਨੇ ਹਰ ਬਲਾਕ ਦੇ ਦੋ-ਦੋ ਪਿੰਡਾਂ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦੀ ਅਜ਼ਮਾਇਸ਼ੀ ਸਕੀਮ ਬਣਾਈ ਹੈ।ਉਨ•ਾਂ ਦੱਸਿਆ ਕਿ ਇਸ ਸਕੀਮ ਦੀ ਕਾਮਯਾਬੀ ਤੋਂ ਬਾਅਦ ਇਸ ਨੂੰ ਹੋਰਨਾਂ ਪਿੰਡਾਂ ਵਿਚ ਵੀ ਲਾਗੂ ਕੀਤਾ ਜਾਵੇਗਾ।
ਸ. ਬਾਜਵਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਲਾਏ ਜਾ ਰਹੇ ਹਰ ਇੱਕ ਸੀਵਰੇਜ ਟਰੀਟਮੈਂਟ ਪਲਾਂਟ ਉੱਤੇ ਤਕਰੀਬਨ 30 ਲੱਖ ਰੁਪਏ ਦੀ ਲਾਗਤ ਆਵੇਗੀ।ਉਨ•ਾਂ ਕਿਹਾ ਕਿ ਛੱਪੜ ਦੇ ਪਾਣੀ ਨੂੰ ਤਿੰਨ ਪੜਾਵਾਂ ਵਿਚ ਸਾਫ ਕਰ ਕੇ ਫਸਲਾਂ ਦੀ ਸਿੰਚਾਈ ਲਈ ਵਰਤਿਆ ਜਾਵੇਗਾ।
ਪੰਚਾਇਤ ਮੰਤਰੀ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਉਹ ਪਾਣੀ ਦੀ ਸੰਭਾਲ ਕਰਨ ਵਿਚ ਵਿਚ ਕਿਹਾ ਕਿ ਪੰਜਾਬ ਤੇਜ਼ੀ ਨਾਲ ਰੇਗਿਸਤਾਨ ਬਣਨ ਵੱਲ ਵਧ ਰਿਹਾ ਹੈ।ਉਹਨਾਂ ਕਿਹਾ ਕਿ ਪੰਜਾਬ ਦੇ 148 ਬਲਾਕਾਂ ਵਿਚੋਂ ਸਿਰਫ 26 ਹੀ ਅਜਿਹੇ ਬਲਾਕ ਹਨ ਜਿੱਥੋਂ ਹੋਰ ਪਾਣੀ ਕੱਢਿਆ ਜਾ ਸਕਦਾ ਹੈ।ਧਰਤੀ ਹੇਠਲੇ ਪਾਣੀ ਦੀ ਸਤਹਿ ਹਰ ਵਰ•ੇ ਤਕਰੀਬਨ ਢਾਈ ਤੋਂ ਤਿੰਨ ਫੁੱਟ ਹੇਠਾਂ ਜਾ ਰਿਹਾ ਹੈ।
ਇਸ ਦੇ ਨਾਲ ਹੀ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਚਾਇਤ ਦਿਵਸ ਦੇ ਮੌਕੇ ਵਧੀਆ ਕਾਰਗੁਜਾਰੀ ਲਈ ਰਾਸ਼ਟਰੀ ਪੁਰਸਕਾਰ ਹਾਸਿਲ ਕਰਨ ਵਾਲੀਆਂ ਪੰਜਾਬ ਦੀਆਂ ਪੰਚਾਇਤਾਂ ਨੂੰ ਵਧਾਈ ਦਿੱਤੀ।ਜਿਕਰਯੋਗ ਹੈ ਕਿ ਅੱਜ ਕੌਮੀ ਪੰਚਾਇਤ ਦਿਵਸ ਦੇ ਮੌਕੇ ਪੰਜਾਬ ਦੀਆਂ ਸੱਤ ਪੰਚਾਇਤਾਂ ਅਤੇ ਇੱਕ ਗ੍ਰਾਮ ਸਭਾ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਰਾਸ਼ਟਰੀ ਸਮਾਗਮ ਦੌਰਾਨ ਇਹ ਪੁਰਸਕਾਰ ਪ੍ਰਦਾਨ ਕੀਤੇ।ਸਨਮਾਨ ਹਾਸਿਲ ਕਰਨ ਵਲਿਆਂ ਵਿਚ ਪੰਜਾਬ ਦੇ ਜ਼ਿਲ•ਾ ਪਰਿਸ਼ਦ ਫ਼ਤਿਹਗੜ• ਸਾਹਿਬ, ਬਲਾਕ ਸਮਿਤੀ ਪਟਿਆਲਾ ਤੇ ਮੋਗਾ ਅਤੇ ਸੱਤ ਪੰਚਾਇਤਾਂ ਥਲੀ ਕਲਾਂ (ਰੂਪਨਗਰ), ਜਾਡਲਾ (ਸ਼ਹੀਦ ਭਗਤ ਸਿੰਘ ਨਗਰ), ਡਾਲਾ (ਮੋਗਾ), ਅਤਰਗੜ• (ਬਰਨਾਲਾ), ਭੋਲੂਵਾਲਾ (ਫ਼ਿਰੋਜ਼ਪੁਰ), ਪੱਟੀ ਪੂਰਨ (ਫਾਜ਼ਿਲਕਾ), ਛੀਨਾ (ਗੁਰਦਾਸਪੁਰ) ਤੇ ਕਪੂਰਥਲਾ ਜ਼ਿਲ•ੇ ਦੇ ਪਿੰਡ ਖੱਸਣ ਦੀ ਗ੍ਰਾਮ ਸਭਾ ਨੇ ਕੌਮੀ ਪੁਰਸਕਾਰ ਹਾਸਿਲ ਕੀਤਾ ਹੈ।
ਸਨਮਾਨ ਹਾਸਿਲ ਕਰਨ ਵਾਲੀਆਂ ਪੰਚਾਇਤਾਂ ਦੇ ਨਾਲ ਪ੍ਰਾਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਦੀ ਮੁਖੀ ਡਾ. ਰੋਜ਼ੀ ਵੈਦ ਅਤੇ ਵਧੀਕ ਡਿਪਟੀ ਕਮਸ਼ਿਨਰ ਵਿਕਾਸ ਸ. ਹਰਦਿਆਲ ਸਿੰਘ ਚੱਠਾ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੱਧ ਪ੍ਰਦੇਸ਼ ਵਿਖੇ ਕੌਮੀ ਪੰਚਾਇਤ ਦਿਵਸ ਮੌਕੇ ਕਰਵਾਏ ਗਏ ਰਾਸ਼ਟਰੀ ਸਮਾਗਮ ਵਿਚ ਸ਼ਾਮਿਲ ਹੋਏ।
---------