• Home
  • ਤੇਜ਼ ਰਫ਼ਤਾਰ ਕਾਰ ਨੇ ਸਕੂਲੀ ਬੱਚਿਆਂ ਨੂੰ ਕੁਚਲਿਆ, 1 ਦੀ ਮੌਤ

ਤੇਜ਼ ਰਫ਼ਤਾਰ ਕਾਰ ਨੇ ਸਕੂਲੀ ਬੱਚਿਆਂ ਨੂੰ ਕੁਚਲਿਆ, 1 ਦੀ ਮੌਤ

ਟਾਂਡਾ-ਉੜਮੁੜ- ਸਕੂਲੀ ਵਿਦਿਆਰਥੀਆਂ ਨਾਲ ਹੋ ਰਹੀਆਂ ਸੜਕ ਘਟਨਾਵਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ ਹਨ ਆਏ ਦਿਨ ਕਿਸੇ ਨਾ ਕਿਸੇ ਬੱਚੇ ਨੂੰ ਆਪਣੇ ਜਾਨ ਤੋਂ ਹੱਥ ਧੋਣਾ ਪੈ ਰਿਹਾ ਹੈ। ਇਸੇ ਤਰਾਂ ਹੀ ਫੋਕਲ ਪੁਆਇੰਟ ਵਿਖੇ ਅੱਜ ਸਵੇਰੇ ਟਾਂਡਾ ਨਜ਼ਦੀਕ ਡੀ.ਏ.ਵੀ. ਸਕੂਲ ਜਾ ਰਹੇ 3 ਸਕੂਲੀ ਬੱਚਿਆਂ ਨੂੰ ਪਠਾਨਕੋਟ ਤੋਂ ਜਲੰਧਰ ਵੱਲ ਆ ਰਹੀ ਇੱਕ ਓਡੀ ਕਾਰ ਜੋ ਕਿ ਬਹੁਤ ਹੀ ਤੇਜ਼ ਰਫ਼ਤਾਰ ਵਿਚ ਸੀ ਨੇ ਬੱਚਿਆ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿਚ ਸਕੂਲੀ ਵਿਦਿਆਰਥੀ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ, ਜਦਕਿ 6 ਕਾਰ ਸਵਾਰ ਤੇ 2 ਹੋਰ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ।