• Home
  • ਤੇਜ਼ ਹਨੇਰੀ ਕਾਰਨ ਪਿੰਡਾਂ ਚ ਲੱਗੀ ਅੱਗ ਤੇ ਕਾਬੂ-ਮੁਹਾਲੀ, ਖਰੜ ,ਜ਼ੀਰਕਪੁਰ ਦੇ ਇਲਾਕਿਆਂ ਚ ਬਿਜਲੀ ਗੁੱਲ 

ਤੇਜ਼ ਹਨੇਰੀ ਕਾਰਨ ਪਿੰਡਾਂ ਚ ਲੱਗੀ ਅੱਗ ਤੇ ਕਾਬੂ-ਮੁਹਾਲੀ, ਖਰੜ ,ਜ਼ੀਰਕਪੁਰ ਦੇ ਇਲਾਕਿਆਂ ਚ ਬਿਜਲੀ ਗੁੱਲ 

ਚੰਡੀਗੜ੍ਹ 8 ਮਈ

 ਬੀਤੀ ਰਾਤ ਚੰਡੀਗੜ੍ਹ ,ਮੁਹਾਲੀ  ਅਤੇ ਪੰਜਾਬ ਦੇ ਵੱਖ ਵੱਖ ਖੇਤਰਾਂ ਚ ਚੱਲੀ ਹਨੇਰੀ ਕਾਰਨ ਭਾਵੇਂ ਕਿਸੇ ਜਾਨੀ ਨੁਕਸਾਨ ਪਰ ਮਾਲੀ ਨੁਕਸਾਨ ਦੀਆਂ ਹਰ ਪਾਸਿਓ ਖ਼ਬਰਾਂ ਆ ਰਹੀਆਂ ਹਨ ।
ਮੌਸਮ ਵਿਭਾਗ ਵੱਲੋਂ ਦਿੱਤੀ ਚਿਤਾਵਨੀ ਤੋਂ ਬਾਅਦ ਭਾਵੇਂ ਲੋਕ ਪਹਿਲਾਂ ਹੀ ਚੌਕਸ ਹੋ ਗਏ ਸਨ ਪਰ ਖਰੜ ਨੇੜਲੇ ਤਿੰਨ ਪਿੰਡਾਂ ਰਡਿਆਲਾ ,ਭਜੌਲੀ ਆਦਿ ਦੇ ਖੇਤਾ ਚ ਲੱਗੀ ਅੱਗ ਤੇ ਦੇਰ ਰਾਤ ਕਾਬੂ ਪਾ ਲਿਆ ਗਿਆ ਸੀ ।ਇਸੇ ਦੌਰਾਨ ਵੱਖ ਵੱਖ ਖੇਤਰਾਂ ਚ ਬਿਜਲੀ ਦੀਆਂ ਤਾਰਾਂ ਤੇ ਖੰਭੇ ਟੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਭਾਵੇਂ ਕਿ ਦੋ ਘੰਟੇ ਦੀ ਤੇਜ਼ ਹਨੇਰੀ ਤੋਂ ਬਾਅਦ ਚੰਡੀਗੜ੍ਹ ਦੇ ਇਲਾਕਿਆਂ ਚ ਹਲਕੀ ਬੂੰਦਾਬਾਂਦੀ ਵੀ ਹੋਈ ਪਰ ਮੁਹਾਲੀ, ਖਰੜ ਤੇ ਜ਼ੀਰਕਪੁਰ ਆਦਿ ਇਲਾਕਿਆਂ ਚ ਬਿਜਲੀ ਹੁਣ ਤੱਕ ਬੰਦ ਹੈ।