• Home
  • ਤੂਫ਼ਾਨ ਤਾਂ ਨਹੀਂ ਆਇਆ ਭੂਚਾਲ ਜ਼ਰੂਰ ਆ ਗਿਆ

ਤੂਫ਼ਾਨ ਤਾਂ ਨਹੀਂ ਆਇਆ ਭੂਚਾਲ ਜ਼ਰੂਰ ਆ ਗਿਆ

ਚੰਡੀਗੜ੍ਹ- ਪੰਜਾਬ ਦੇ ਨਾਲ ਲਗਦੇ ਕਈ ਰਾਜਾਂ ਵਿਚ 4.15 ਉੱਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸਦੀ ਰਿਕਟਰ ਸਕੇਲ ਉਤੇ ਰੀਡਿੰਗ 5.1 ਸੀ। ਜਦੋਂ ਹੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਲੋਕ ਅਤੇ ਦਫ਼ਤਰਾਂ ਵਿਚ ਕੰਮ ਕਰਦੇ ਲੋਕ ਆਪਣੀ ਜਾਨ ਬਚਾਉਣ ਲਈ ਘਰਾਂ ਅਤੇ ਦਫ਼ਤਰਾਂ ਵਿਚੋਂ ਇੱਕ ਦਮ ਬਾਹਰ ਆ ਗਏ ਪਰੰਤੂ ਹਾਲੇ ਤਕ ਕਿਸੇ ਵੀ ਰਾਜ ਵਿਚ ਕਿਸੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਆਈ ਹੈ। ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਦਿੱਲੀ ਅਤੇ ਨਾਲ ਲੱਗਦੇ ਇਲਾਕਿਆਂ ਝੱਜਰ, ਰੋਹਤਕ, ਭਿਵਾਨੀ, ਹੋਡਲ ਅਤੇ ਪਲਵਲ 'ਚ ਤੇਜ਼ ਹਨ੍ਹੇਰੀ ਦੇ ਨਾਲ-ਨਾਲ ਭਾਰੀ ਮੀਂਹ ਪੈ ਸਕਦਾ ਹੈ। ਵਿਭਾਗ ਮੁਤਾਬਿਕ ਝੱਜਰ, ਭਿਵਾਨੀ ਅਤੇ ਰੋਹਤਕ 'ਚ ਗੜ੍ਹੇਮਾਰੀ ਵੀ ਹੋ ਸਕਦੀ ਹੈ।