• Home
  •   ਤਿੰਨ ਪੁਲਸ ਦੇ ਡੀ ਐੱਸ ਪੀ ਇੱਧਰੋਂ- ਉਧਰ 

  ਤਿੰਨ ਪੁਲਸ ਦੇ ਡੀ ਐੱਸ ਪੀ ਇੱਧਰੋਂ- ਉਧਰ 

ਚੰਡੀਗੜ੍ਹ 12 ਮਈ  (ਖ਼ਬਰ ਵਾਲੇ ਬਿਊਰੋ )
ਪੰਜਾਬ ਪੁਲੀਸ ਦੇ ਹੈੱਡਕੁਆਰਟਰ ਚੰਡੀਗੜ੍ਹ ਤੋਂ ਜਾਰੀ ਹੋਏ ਫੁਰਮਾਨ ਅਨੁਸਾਰ ਤਿੰਨ ਡੀ ਐਸ ਪੀਜ਼ ਨੂੰ ਇਧਰੋਂ ਉਧਰ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ ।
ਬਦਲੀਆਂ ਦੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਵਰਿਆਮ ਸਿੰਘ ਡੀ ਐੱਸ ਪੀ ਸੁਲਤਾਨਪੁਰ ਲੋਧੀ ਨੂੰ ਡੀ ਐੱਸ ਪੀ ਵਿਜੀਲੈਂਸ ਪੰਜਾਬ, ਚੰਡੀਗੜ੍ਹ ਲਗਾਇਆ ਗਿਆ ਹੈ ।ਜਦਕਿ ਤੇਜਬੀਰ ਸਿੰਘ ਏ ਸੀ ਪੀ ਸੀਆਈਡੀ ਅੰਮ੍ਰਿਤਸਰ ਨੂੰ ਡੀ ਐੱਸ ਪੀ ਸੁਲਤਾਨਪੁਰ ਲੋਧੀ ਵਿਖੇ ਅਤੇ ਪਲਵਿੰਦਰ ਸਿੰਘ  ਡੀਐੱਸਪੀ ਵਿਜੀਲੈਂਸ ਬਿਊਰੋ ਪੰਜਾਬ ਨੂੰ ਏ ਸੀ ਪੀ, ਸੀਆਈਡੀ ਅੰਮ੍ਰਿਤਸਰ ਵਿਖੇ ਲਗਾਇਆ ਗਿਆ ਹੈ