• Home
  • ਤਾਇਕਵਾਂਡੋ ਖਿਡਾਰੀਆਂ ਦੇ ਦਾਖਲੇ ਲਈ ਲੜਕਿਆਂ ਦੀ ਆਲ ਇੰਡੀਆ ਓਪਨ ਭਰਤੀ ਰੈਲੀ 2 ਮਈ ਤੋਂ

ਤਾਇਕਵਾਂਡੋ ਖਿਡਾਰੀਆਂ ਦੇ ਦਾਖਲੇ ਲਈ ਲੜਕਿਆਂ ਦੀ ਆਲ ਇੰਡੀਆ ਓਪਨ ਭਰਤੀ ਰੈਲੀ 2 ਮਈ ਤੋਂ

ਚੰਡੀਗੜ•, 19 ਅਪ੍ਰੈਲ:
ਬੌਇਜ਼ ਸਪੋਰਟਸ ਕੰਪਨੀ, ਆਰਟਿਲਰੀ ਸੈਂਟਰ, ਨਾਸਿਕ ਰੋਡ ਕੈਂਪ ਵੱਲੋਂ ਤਾਇਕਵਾਂਡੋ ਖੇਡ ਵਿਚ ਉੱਭਰ ਰਹੇ ਖਿਡਾਰੀਆਂ ਦੀ ਭਰਤੀ ਲਈ ਇਕ ਰੈਲੀ 2 ਤੋਂ 3 ਮਈ, 2018 ਤੱਕ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਮਾਂਡਿੰਗ ਅਫਸਰ, ਬੌਇਜ਼ ਸਪੋਰਟਸ ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਖਿਡਾਰੀਆਂ ਦੇ ਚੋਣ ਟ੍ਰਾਇਲ, ਸਰੀਰਕ ਅਤੇ ਤਕਨੀਕੀ ਹੁਨਰ ਟੈਸਟ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਕੋਚਾਂ ਅਤੇ ਅਫਸਰਾਂ ਦੇ ਬੋਰਡ ਵੱਲੋਂ ਲਏ ਜਾਣਗੇ। ਇਨ•ਾਂ ਚੋਣ ਟ੍ਰਾਇਲਾਂ ਲਈ ਉਹ ਤਾਇਕਵਾਂਡੋ ਖਿਡਾਰੀ ਯੋਗ ਹੋਣਗੇ ਜਿਨ•ਾਂ ਦੀ ਉਮਰ 1 ਮਈ, 2018 ਨੂੰ 8 ਤੋਂ 14 ਸਾਲ ਉਮਰ ਵਰਗ ਵਿਚਕਾਰ ਹੋਵੇਗੀ ਜਾਂ 16 ਸਾਲ ਤੱਕ ਦੇ ਉਨ•ਾਂ ਖਿਡਾਰੀਆਂ ਨੂੰ ਵੀ ਵਿਚਾਰਿਆ ਜਾ ਸਕਦਾ ਹੈ ਜਿਨ•ਾਂ ਨੇ ਕੌਮਾਂਤਰੀ ਜਾਂ ਕੌਮੀ ਪੱਧਰ 'ਤੇ ਤਾਇਕਵਾਂਡੋ ਖੇਡ ਵਿਚ ਤਮਗੇ ਜਿੱਤੇ ਹੋਣ।
ਦਿੱਤੀ ਗਈ ਜਾਣਕਾਰੀ ਅਨੁਸਾਰ ਜਿਨ•ਾਂ ਖਿਡਾਰੀਆਂ ਦੀ ਚੋਣ ਹੋ ਜਾਂਦੀ ਹੈ ਉਨ•ਾਂ ਨੂੰ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੀ ਅੰਗਰੇਜ਼ੀ ਮਾਧਿਅਮ ਵਿਚ ਮੁਫਤ ਪੜ•ਾਈ ਅਤੇ ਰਹਿਣ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਸਾਰੀਆਂ ਸਹੂਲਤਾਂ, ਖੇਡ ਸਿਖਲਾਈ, ਸਪੋਰਟਸ ਕਿੱਟਾਂ ਅਤੇ ਬੀਮਾ ਵੀ ਮੁਫਤ ਕਰਵਾਇਆ ਜਾਵੇਗਾ।
ਜਿਹੜੇ ਯੋਗ ਖਿਡਾਰੀ ਇਛੁੱਕ ਹਨ ਉਹ ਕਮਾਂਡਿੰਗ ਅਫਸਰ, ਬੌਇਜ਼ ਸਪੋਰਟਸ ਕੰਪਨੀ ਦੇ ਫੋਨ ਨੰਬਰ 0253-2412523, 0253-2414421 (ਐਕਸਟੈਸ਼ਨ 6209 ਅਤੇ 6280) 'ਤੇ ਸੰਪਰਕ ਕਰ ਸਕਦੇ ਹਨ।