• Home
  • ਤਨਖਾਹੀਆ ਕਰਾਰ ਦਿੱਤੇ ਲੌਂਗੋਵਾਲ ਕਿਹੜੇ ਅਧਿਕਾਰ ਨਾਲ ਮੁੱਖ ਮੰਤਰੀ ਨੂੰ ਪੰਥਕ ਪਾਠ ਪੜ•ਾ ਰਹੇ ਹਨ: ਸੁਖਜਿੰਦਰ ਸਿੰਘ ਰੰਧਾਵਾ

ਤਨਖਾਹੀਆ ਕਰਾਰ ਦਿੱਤੇ ਲੌਂਗੋਵਾਲ ਕਿਹੜੇ ਅਧਿਕਾਰ ਨਾਲ ਮੁੱਖ ਮੰਤਰੀ ਨੂੰ ਪੰਥਕ ਪਾਠ ਪੜ•ਾ ਰਹੇ ਹਨ: ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ•, 29 ਮਈ(ਖਬਰ ਵਾਲੇ ਬਿਊਰੋ)
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਬਾਦਲਾਂ ਦੀ ਕਠਪੁਤਲੀ ਬਣਨ ਦੀ ਬਜਾਏ ਸਿੱਖ ਪੰਥ ਦੇ ਪ੍ਰਚਾਰ, ਪਸਾਰ ਤੇ ਚੜ•ਦੀ ਕਲਾ ਲਈ ਕੰਮ ਕਰਨ। ਸ. ਰੰਧਾਵਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਪਣੇ ਗਿਰੇਵਾਨ ਵਿੱਚ ਝਾਤੀ ਮਾਰਨ ਲਈ ਕਹਿੰਦਿਆਂ ਪੁੱਛਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਥਕ ਮਾਮਲਿਆਂ ਬਾਰੇ ਪਾਠ ਪੜ•ਾਉਣ ਤੋਂ ਪਹਿਲਾਂ ਸਿੱਖ ਪੰਥ ਨੂੰ ਇਹ ਦੱਸਣ ਕਿ ਉਹ ਵੋਟਾਂ ਮੰਗਣ ਲਈ ਡੇਰਾ ਸਿਰਸਾ ਵਿਖੇ ਗਏ ਸਨ ਜਾਂ ਨਹੀਂ। ਉਨ•ਾਂ ਕਿਹਾ ਕਿ ਪੂਰਾ ਪੰਥ ਅਤੇ ਪੰਜਾਬ ਭਲੀ ਭਾਂਤ ਜਾਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਗੁਰੂ ਦੇ ਸੱਚੇ ਸਿੱਖ ਹਨ ਅਤੇ ਅਕਾਲੀ ਦਲ ਪੰਥ ਦੋਖੀ ਹੈ। ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿੱਖ ਪਹਿਲਾਂ ਹਨ, ਮੁੱਖ ਮੰਤਰੀ ਬਾਅਦ ਵਿੱਚ, ਇਸ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਮੁੱਖ ਮੰਤਰੀ ਨੂੰ ਧਾਰਮਿਕ ਮਾਮਲਆਿਂ ਬਾਰੇ ਕੋਈ ਨਸੀਹਤ ਨਾ ਦੇਣ।
ਸ. ਰੰਧਾਵਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤੇ ਲੌਂਗੋਵਾਲ ਨੂੰ ਜੇਕਰ ਸਿੱਖ ਪੰਥ ਲਈ ਸੱਚਮੁੱਚ ਹੀ ਦਰਦ ਹੈ ਤਾਂ ਉਹ ਕੇਂਦਰ ਵਿੱਚ ਸੱਤਾਧਾਰੀ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਅੱਗੇ ਲੰਗਰ ਤੋਂ ਜੀ.ਐਸ.ਟੀ. ਮੁਆਫ ਕਰਨ ਲਈ ਧਰਨਾ ਕਿਉਂ ਨਹੀਂ ਮਾਰਦੇ। ਸ਼੍ਰੋਮਣੀ ਕਮੇਟੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਤਾਂ ਕਦੇ ਲੰਗਰ ਤੋਂ ਜੀ.ਐਸ.ਟੀ. ਮੁਆਫ ਕਰਵਾਉਣ ਲਈ ਕਦੇ ਤਾਅਨਾ ਨਹੀਂ ਮਾਰਦੀ।
ਸ. ਰੰਧਾਵਾ ਨੇ ਲੌਂਗੋਵਾਲ ਨੂੰ ਇਹ ਵੀ ਪੁੱਛਿਆ ਕਿ ਜਦੋਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤਾਂ ਉਦੋਂ ਉਹ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਕਿੱਥੇ ਸੀ। ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਦਲਾਂ ਦੀ ਕਠਪੁਤਲੀ ਬਣ ਕੇ ਬੋਲ ਰਹੇ ਹਨ ਅਤੇ ਅਸਲ ਗੱਲ ਬਾਰੇ ਉੱਕਾ ਵੀ ਜਾਣਕਾਰੀ ਨਹੀਂ ਹੈ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਕਾਇਮ ਰੱਖਣ ਲਈ ਬਿਆਨ ਦਿੱਤਾ ਗਿਆ ਸੀ ਕਿ ਜਦੋਂ ਕਿ ਲੌਂਗੋਵਾਲ ਅਕਾਲੀ ਦਲ ਦੀ ਫਿਤਰਤ ਵਾਂਗ ਰਾਜਨੀਤੀ ਤੋਂ ਪ੍ਰੇਰਿਤ ਬਿਆਨ ਦੇ ਰਹੇ ਹਨ। ਉਨ•ਾਂ ਕਿਹਾ ਕਿ ਅਕਾਲੀ ਦਲ ਜਦੋਂ ਵੀ ਸੱਤਾ ਤੋਂ ਬਾਹਰ ਹੁੰਦਾ ਹੈ, ਉਦੋਂ ਹੀ ਉਨ•ਾਂ ਨੂੰ ਪੰਥ ਪ੍ਰਤੀ ਹੇਜ਼ ਜਾਗਦਾ ਹੈ।
ਸ. ਰੰਧਾਵਾ ਨੇ ਕਿਹਾ ਕਿ ਹੁਣ ਉਹ ਦਿਨ ਲੱਦ ਗਏ ਹਨ ਜਦੋਂ ਅਕਾਲੀ ਦਲ ਸੱਤਾਹੀਣ ਹੋ ਕੇ ਪੰਥ ਨੂੰ ਖਤਰਾ ਦੱਸ ਦੇ ਲੋਕਾਂ ਨੂੰ ਪਿੱਛੇ ਲਗਾ ਲਵੇਗਾ ਕਿਉਂਕਿ ਲੋਕਾਂ ਨੂੰ ਅਕਾਲੀ ਦਲ ਦੀ ਅਸਲੀਅਤ ਪਤਾ ਲੱਗ ਗਈ ਹੈ ਕਿ ਇਹ ਕਿੰਨੇ ਕੁ ਪੰਥ ਹਿਤੈਸ਼ੀ ਹੈ। ਉਨ•ਾਂ ਕਿਹਾ ਕਿ ਸੂਬੇ ਵਿੱਚ ਵੱਡੀਆਂ ਕੁਰਬਾਨੀਆਂ ਦੇ ਕੇ ਸਥਾਪਤ ਕੀਤੀ ਅਮਨ, ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
-----