• Home
  • ਤਕਨੀਕੀ ਸਿੱਖਿਆ ਵਿਭਾਗ ਨੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨ ਦੀ ਵਿਧਵਾ ਨੂੰ ਦਿੱਤੀ ਨੌਕਰੀ

ਤਕਨੀਕੀ ਸਿੱਖਿਆ ਵਿਭਾਗ ਨੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨ ਦੀ ਵਿਧਵਾ ਨੂੰ ਦਿੱਤੀ ਨੌਕਰੀ

ਚੰਡੀਗੜ੍ਹ, 14 ਮਈ: ਪੰਜਾਬ ਸਰਕਾਰ ਵਲੋਂ ਦੇਸ਼ ਦੀ ਖਾਤਰ ਜਾਨਾ ਵਾਰਨ ਵਾਲਿਆ ਸ਼ਹੀਦਾਂ ਦੀ ਹਮੇਸ਼ਾ ਹੀ ਪਹਿਲ ਦੇ ਅਧਾਰ ਸਹਾਇਤਾ ਕਰਨ ਦਾ ਉਪਰਾਲ ਕੀਤਾ ਜਾਂਦਾ ਰਿਹਾ ਹੈ।।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਦੇਸ਼ ਦੀ ਸੇਵਾ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾ ਨੂੰ ਪਹਿਲ ਦੇ ਅਧਾਰ `ਤੇ ਸਹਾਇਤਾ ਪ੍ਰਦਾਨ ਕਰਨ ਅਤੇ ਸਰਕਾਰੀ ਨੌਕਰੀਆਂ ਦੇਣ ਲਈ ਵਿਸੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ।ਇਸ ਦੇ ਤਹਿਤ ਜੰਮੂ ਵਿਚ ਅੱਤਵਾਦੀਆਂ ਦੇ ਹਲਮੇ ਦੌਰਾਨ ਸ਼ਹੀਦ ਹੋਏ ਜਵਾਨ ਮਨਪ੍ਰੀਤ ਸਿੰਘ ਦੀ ਵਿਧਵਾ ਸ੍ਰੀਮਤੀ ਰਣਜੀਤ ਕੌਰ ਨੂੰ ਤਕਨੀਕੀ ਸਿੱਖਿਆ ਵਿਭਾਗ ਵਿਚ ਸਰਕਾਰੀ ਨੌਕਰੀ ਦਿੱਤੀ ਗਈ ਹੈ।
ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ ਵਿਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ ਅਤੇ ਟਰੇਨਿੰਗ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸ੍ਰੀਮਤੀ ਰਣਜੀਤ ਕੌਰ ਨੂੰ ਤਕਨੀਕੀ ਸਿੱਖਿਆ ਵਿਵਾਗ ਵਿਚ ਸਿਲਾਈ/ਕਢਾਈ ਇੰਸਟਰੈਕਟਰ ਦੀ ਅਸਾਮੀ ਦੀ ਨੌਕਰੀ ਲਈ ਨਿਯੁਕਤੀ ਪੱਤਰ ਸੌਪਿਆਂ।
ਜਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਡਾਕਖਾਨਾ ਧਾਰੀਵਾਲ ਦੇ ਪਿੰਡ ਅਵਾਨ ਦਾ ਵਸਨੀਕ ਸ਼ਹੀਦ ਮਨਪ੍ਰੀਤ ਸਿੰਘ 5 ਦਸੰਬਰ 2014 ਨੂੰ ਜੰਮੂ ਦੇ ਉੜੀ ਸੈਕਟਰ ਦੇ ਮੋਰਾਗਨ ਏਰੀਏ ਵਿਚ ਅੱਤਵਾਦੀਆਂ ਦੇ ਹਮਲੇ ਦੌਰਾਨ ਸ਼ਹੀਦ ਹੋ ਗਿਆ ਸੀ।ਉਨ੍ਹਾਂ ਦੀ ਵਿਧਵਾ ਪਤਨੀ ਸ੍ਰੀਮਤੀ ਰਣਜੀਤ ਕੌਰ ਨੂੰ ਪੰਜਾਬ ਸਰਕਾਰ ਨੇ ਸਨਮਾਨ ਅਤੇ ਸ਼ੁਕਰਾਨੇ ਵਜੋਂ ਇਹ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਹੈ।