• Home
  • ਢੰਡਰੀਆ ਵਾਲੇ ਤੇ ਹੋਏ ਕਾਤਲਾਨਾ ਹਮਲੇ ਦੀ ਅਗਲੀ ਸੁਣਵਾਈ 18 ਮਈ ਨੂੰ

ਢੰਡਰੀਆ ਵਾਲੇ ਤੇ ਹੋਏ ਕਾਤਲਾਨਾ ਹਮਲੇ ਦੀ ਅਗਲੀ ਸੁਣਵਾਈ 18 ਮਈ ਨੂੰ

ਲੁਧਿਆਣਾ- ਮਈ 2016 'ਚ ਲੁਧਿਆਣਾ ਦੇ ਨੇੜੇ ਸੰਤ ਰਣਜੀਤ ਸਿੰਘ ਢੰਡਰੀਆਵਾਲੇ ਤੇ ਹੋਏ ਕਾਤਲਾਨਾ ਹਮਲੇ ਦੀ ਅਗਲੀ ਸੁਣਵਾਈ 18 ਮਈ ਨੂੰ ਹੋਵੇਗੀ ਮਾਮਲੇ 'ਚ ਗਵਾਹਾਂ ਦੀ ਪੇਸ਼ੀ ਨ ਹੋਣ ਦੇ ਚੱਲਦਿਆਂ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ਼ ਤੈਅ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਮਈ 2016 'ਚ ਲੁਧਿਆਣਾ ਦੇ ਨੇੜੇ ਸੰਤ ਰਣਜੀਤ ਸਿੰਘ ਢੰਡਰੀਆਵਾਲੇ ਦੇ ਕਾਫ਼ਲੇ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ । ਹਮਲੇ ਤੇ ਢੰਡਰੀਆਵਾਲੇ ਨਾਲ ਬੈਠੇ ਭੁਪਿੰਦਰ ਸਿੰਘ ਨੂੰ ਗੋਲੀ ਲੱਗਣ ਨਾਲ ਮੌਕੇ ਉੱਤੇ ਹੀ ਮੌਤ ਹੋ ਗਈ ਸੀ ।