• Home
  • ਢੀਂਡਸਾ ਨੇ ਆਪਣੇ ਵਿਰੁੱਧ ਹੋ ਰਹੇ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਦਾ ਕਰੜਾ ਨੋਟਿਸ ਲਿਆ

ਢੀਂਡਸਾ ਨੇ ਆਪਣੇ ਵਿਰੁੱਧ ਹੋ ਰਹੇ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਦਾ ਕਰੜਾ ਨੋਟਿਸ ਲਿਆ

ਚੰਡੀਗੜ੍ਹ, ਅਪ੍ਰੈਲ-ਸਾਈਕਲਿੰਗ ਦੇ ਸਿਖ ਖਿਡਾਰੀ ਨੂੰ ਦਸਤਾਰ ਪਹਿਨ ਕੇ ਮੁਕਾਬਲੇ ਵਿੱਚ ਭਾਗ ਨਾ ਲੈਣ ਦੇ ਦਿੱਤੇ ਅਦਾਲਤੀ ਫੈਸਲੇ ਵਿਰੁੱਧ ਦੁਨੀਆ ਭਰ ਦੇ ਸਿੱਖਾਂ ਚ ਸੁਪਰੀਮ ਕੋਰਟ ਦੇ ਜੱਜ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਥੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਵਿਰੁੱਧ ਵੀ ਸੋਸ਼ਲ ਮੀਡੀਆ ਤੇ ਇਹ ਪ੍ਰਚਾਰ ਕੀਤਾ ਗਿਆ ਹੈ ਜਾ ਰਿਹਾ ਹੈ ਕਿ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਮੁਕਾਬਲੇ ਚ ਭਾਗ ਲੈਣ ਲਈ ਪੱਗ ਉਤਾਰਨ ਦੀ ਸ਼ਰਤ ਰੱਖੀ ਗਈ ਸੀ । ਅੱਜ  ਢੀਂਡਸਾ ਨੇ  ਉਸ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਕਰੜੇ ਸ਼ਬਦਾ ਚ ਨਿੰਦਾ kridਆ ਕਿਹਾ ਗਿਆ ਕਿ ਉਨ੍ਹਾਂ ਵਿਰੁੱਧ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ  ।

ਸਰਦਾਰ ਢੀਂਡਸਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਪੁੱਟਿਆ ਗਿਆ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ। ਸਰਦਾਰ ਢੀਂਡਸਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਵੀ ਜਿਹੜੇ ਖਿਡਾਰੀ ਦਸਤਾਰ ਪਾ ਕੇ ਪਹਿਨਦੇ ਹਨ ਤਾਂ ਉਨ੍ਹਾਂ ਤੋਂ ਇੱਕ ਫਾਰਮ ਭਰਵਾ ਕੇ ਲਿਆ ਜਾਂਦਾ ਹੈ ।ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਰਾਵਰਟ ਨਾਮ ਦੀ ਆਰਗਨਾਈਜ਼ੇਸ਼ਨ ਹੈ ਜਿਸ ਨੇ ਸਿੱਖ ਖਿਡਾਰੀ ਨੂੰ ਪੱਗ ਬੰਨ੍ਹ ਕੇ ਮੁਕਾਬਲੇ ਵਿੱਚ ਭਾਗ ਲੈਣ ਤੋਂ ਰੋਕਿਆ  I ਬਰਾਵਰਟ  ਵੱਖ ਵੱਖ ਦੇਸ਼ਾਂ ਚ ਮੁਕਾਬਲੇ ਕਰਵਾਉਂਦੀ ਰਹਿੰਦੀ ਹੈ ਅਤੇ ਉਸ ਵਿੱਚ ਲੋਕ ਸ਼ੌਕ ਨਾਲ ਭਾਗ ਲੈਂਦੇ ਹਨ

iਉਸ ਮੁਕਾਬਲੇ ਨਾਲ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦਾ ਕੋਈ ਸਬੰਧ ਨਹੀਂ I ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਘਟਨਾ ਨਿੰਦਾ ਕਰਦੇ ਹਾਂi ਢੀਂਡਸਾ ਨੇ ਕਿਹਾ ਜੇਕਰ ਇੰਟਰਨੈਸ਼ਨਲ ਪੱਧਰ ਤੇ ਕਿਸੇ ਖਿਡਾਰੀ ਨੂੰ ਦਸਤਾਰ ਪਹਿਨਣ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਮਾਮਲਾ ਟੇਕਆਵਰ  ਕਰਨਗੇ i