• Home
  • ਡੰਗੋਲੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਪੁਲਿਸ ਵੱਲੋਂ 24 ਘੰਟਿਆਂ ਚ ਕਾਬੂ

ਡੰਗੋਲੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਪੁਲਿਸ ਵੱਲੋਂ 24 ਘੰਟਿਆਂ ਚ ਕਾਬੂ

ਰੋਪੜ (ਖ਼ਬਰ ਵਾਲੇ ਬਿਊਰੋ )ਬੀਤੇ ਕੱਲ੍ਹ ਰੋਪੜ ਜ਼ਿਲ੍ਹੇ ਦੇ ਪਿੰਡ ਡੰਗੋਲੀ ਵਿਖੇ ਗੁਰਦੁਆਰਾ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਬੇਅਦਬੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ । ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕਿਹਾ ਕੀਤਾ ਗਿਆ ਦੋਸ਼ੀ ਜਗਤਾਰ ਸਿੰਘ ਜੋ ਕਿ ਉਸੇ ਗੁਰਦੁਆਰੇ ਚ ਗ੍ਰੰਥੀ ਸੀ ਅਤੇ ਨਾਲ ਹੀ ਟਰੱਕ ਡਰਾਈਵਰੀ ਵੀ ਕਰਦਾ ਸੀ ।ਉਸ ਉਸ ਵੱਲੋਂ ਬੇਅਦਬੀ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਸਗੋਂ ਪੁਲਿਸ ਨੇ ਬੜੀ ਬਰੀਕੀ ਨਾਲ ਜਾਂਚ ਤੋਂ ਬਾਅਦ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਲਈ ਵਰਤੀ ਗਈ ਕਿਰਪਾਨ ਵੀ ਬਰਾਮਦ ਕਰ ਲਈ ਹੈ ।ਪਰ ਦੋਸ਼ੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਪਿੰਡ ਦੇ ਦੂਜੇ ਗੁਰਦੁਆਰਾ ਸਾਹਿਬ ਚ ਇਸ ਗੁਰਦਆਰਾ ਸਾਹਿਬ ਦਾ ਰਲੇਵਾਂ ਕਰਨਾ ਚਾਹੁੰਦਾ ਸੀ। ਜੋ ਕਿ ਗੱਲ ਹਾਜ਼ਮ ਤੋਂ ਬਾਹਰ ਹੈ ।