• Home
  • ਡੇਢ ਸਾਲਾ ਮਾਸੂਮ ਬੱਚੇ ਨੂੰ ਖੁੰਖਾਰ ਕੁੱਤਿਆਂ ਨੇ ਮੌਤ ਦੇ ਘਾਟ ਉਤਾਰਿਆ

ਡੇਢ ਸਾਲਾ ਮਾਸੂਮ ਬੱਚੇ ਨੂੰ ਖੁੰਖਾਰ ਕੁੱਤਿਆਂ ਨੇ ਮੌਤ ਦੇ ਘਾਟ ਉਤਾਰਿਆ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ) ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਕਿ ਮਨੁੱਖਤਾ ਜੀਵਨ ਲਈ ਹਰ ਪਾਸਿਓਂ ਸੇਫ ਸਮਝੀ ਜਾਂਦੀ ਹੈ ,ਦੇ  ਵੀ ਆਈ ਪੀ ਸੈਕਟਰ -18-ਡੀ ਦੀ ਪਾਰਕ ਵਿੱਚ ਇੱਕ ਡੇਢ ਸਾਲਾ ਮਾਸੂਮ ਬੱਚੇ ਨੂੰ ਆਵਾਰਾ ਖੂੰਖਾਰ ਕੁੱਤਿਆਂ ਨੇ ਨੋਚ -ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ । ਬੱਚੇ ਦੇ ਮਾਂ ਬਾਪ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਦੇ ਹਨ । ਚੰਡੀਗੜ੍ਹ ਚ ਵਾਪਰੀ ਇਸ ਦਰਦਨਾਕ ਘਟਨਾ ਕਾਰਨ ਲੋਕਾਂ ਚ ਸਹਿਮ ਦਾ ਮਾਹੌਲ ਹੈ ।

ਦੂਜੇ ਪਾਸੇ ਅਵਾਰਾ ਕੁੱਤਿਆਂ ਦੀ ਚੰਡੀਗੜ੍ਹ ਚ ਵੱਡੀ  ਤਾਦਾਦ ਵਿੱਚ ਵੱਧ ਜਾਣਾ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਦੱਬਵੀਂ ਆਵਾਜ਼ ਵਿੱਚ ਇਸ ਦਾ ਭਾਂਡਾ  ਜੀਵ ਜੰਤੂਆਂ ਬਾਰੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਸਿਰ ਭੰਨ ਰਹੇ ਹਨ । ਦੱਸਣਯੋਗ ਹੈ ਕਿ ਪੰਜਾਬ ਵਿੱਚ ਦੋ ਮਹੀਨੇ ਪਹਿਲਾਂ ਤਿੰਨ ਬੱਚਿਆਂ ਨੂੰ ਆਵਾਰਾ ਕੁੱਤਿਆਂ ਨੇ ਮੌਤ ਦੇ ਘਾਟ ਉਤਾਰਿਆ ਸੀ ।ਪਰ ਇਹ ਇਸ ਵਰ੍ਹੇ ਦੀ ਚੰਡੀਗੜ੍ਹ ਵਿੱਚ ਪਹਿਲੀ ਘਟਨਾ ਹੈ ।