• Home
  • ਡੀ. ਜੇ. ‘ਤੇ ਗਾਣਾ ਚਲਾਉਣ ਨੂੰ ਲੈ ਕੇ ਝਗੜਾ ਵਿਚ ਵਿਚ ਔਰਤ ਦੀ ਮੌਤ

ਡੀ. ਜੇ. ‘ਤੇ ਗਾਣਾ ਚਲਾਉਣ ਨੂੰ ਲੈ ਕੇ ਝਗੜਾ ਵਿਚ ਵਿਚ ਔਰਤ ਦੀ ਮੌਤ

ਪੱਟੀ- ਸਥਾਨਕ ਨਜ਼ਦੀਕੀ ਪਿੰਡ ਜੰਡ ਵਿਖੇ ਬੀਤੀ ਰਾਤ ਘਰ 'ਚ ਹੋ ਰਹੇ ਵਿਆਹ ਦੀ ਪਾਰਟੀ ਦੌਰਾਨ ਸ਼ਰਾਬ ਪੀ ਕੇ ਭੰਗੜਾ ਪਾ ਰਹੇ ਨੌਜਵਾਨਾਂ 'ਚ ਡੀ. ਜੇ. 'ਤੇ ਗਾਣਾ ਚਲਾਉਣ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਇੱਕ ਬਜ਼ੁਰਗ ਔਰਤ ਝਗੜੇ ਨੂੰ ਰੋਕਣ ਲਈ ਅੱਗੇ ਆਈ ਤਾਂ ਇਸ ਦੌਰਾਨ ਉਸ ਦੇ ਸਿਰ 'ਚ ਡਾਂਗ ਵੱਜ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਹਿਚਾਣ ਚਰਨ ਕੌਰ ਪਤਨੀ ਅਮਰ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ ।ਪੁਲਿਸ ਵੱਲੋਂ ਮ੍ਰਿਤਕਾ ਦਾ ਸਰਕਾਰੀ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਕਰਵਾਉਣ ਦੇ ਨਾਲ-ਨਾਲ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।