• Home
  • ਡੀ.ਜੀ.ਪੀ ਵੱਲੋਂ ਦਸਵੀਂ ਜਮਾਤ ‘ਚੋਂ ਦੇਸ਼ ‘ਚ ਦੂਜੇ ਨੰਬਰ ‘ਤੇ ਰਹੀ ਜੈਸਮੀਨ ਕੌਰ ਦਾ ਸਨਮਾਨ ਤੇ ਤੋਹਫੇ ਵਜੋਂ ਲੈਪਟਾਪ ਪ੍ਰਦਾਨ

ਡੀ.ਜੀ.ਪੀ ਵੱਲੋਂ ਦਸਵੀਂ ਜਮਾਤ ‘ਚੋਂ ਦੇਸ਼ ‘ਚ ਦੂਜੇ ਨੰਬਰ ‘ਤੇ ਰਹੀ ਜੈਸਮੀਨ ਕੌਰ ਦਾ ਸਨਮਾਨ ਤੇ ਤੋਹਫੇ ਵਜੋਂ ਲੈਪਟਾਪ ਪ੍ਰਦਾਨ

ਚੰਡੀਗੜ 24 (ਖਬਰ ਵਾਲੇ ਬਿਊਰੋ)

ਪੰਜਾਬ ਪੁਲਸ ਦੇ ਡੀ.ਜੀ.ਪੀਸੁਰੇਸ਼ ਅਰੋੜਾ ਨੇ ਅੱਜ ਆਈ.ਸੀ.ਐੱਸ.ਦੀ ਦਸਵੀਂ ਜਮਾਤ ਦੇ ਨਤੀਜੇ ਵਿੱਚੋਂ ਪੂਰੇ ਦੇਸ਼ ਵਿੱਚ ਦੂਜੇ ਨੰਬਰ 'ਤੇ ਆਈ ਵਿਦਿਆਰਥਣ ਜੈਸਮੀਨ ਕੌਰ ਚਾਹਲ ਦਾਅੱਜ ਇੱਥੇ ਪੰਜਾਬ ਪੁਲਿਸ ਹੈਡ ਕੁਆਰਟਰ ਵਿਖੇ ਸਨਮਾਨ ਕੀਤਾ ਸੇਂਟ ਜੋਸਫ ਕਾਨਵੈਂਟ ਸਕੂਲ ਜਲੰਧਰ ਦੀ ਵਿਦਿਆਰਥਣ ਜੈਸਮੀਨ ਨੇ ਇਸ ਪ੍ਰੀਖਿਆ ਵਿੱਚ 99 ਫੀਸਦੀ ਅੰਕ ਪ੍ਰਾਪਤ ਕੀਤੇ ਹਨ 

          ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਡੀ.ਜੀ.ਪੀਨੇ ਵਿਦਿਆਰਥਣ ਜੈਸਮੀਨ ਕੌਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੰਜਾਬ ਦੀ ਇਸ ਹੋਣਹਾਰਵਿਦਿਆਰਥਣ ਦੀ ਇਹ ਵਿਲੱਖਣ ਪ੍ਰਾਪਤੀ ਪੰਜਾਬ ਖਾਸ ਕਰਕੇ ਪੰਜਾਬ ਪੁਲਿਸ ਦੇ ਪ੍ਰਬੰਧ ਹੇਠ ਚੱਲਦੇ ਸਕੂਲਾਂ ਦੇ ਬੱਚਿਆਂ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗੀ ਡੀ.ਜੀ.ਪੀਨੇ ਇਸ ਮੌਕੇ ਆਪਣੀ ਪੜਾਈ ਅਤੇਨੌਕਰੀ ਦੌਰਾਨ ਤਜ਼ਰਬੇ ਸਾਂਝੇ ਕਰਦਿਆਂ ਜੈਸਮੀਨ ਅਤੇ ਉਸਦੇ ਮਾਪਿਆਂ ਨੂੰ ਕਿਹਾ ਕਿ ਉਹ ਇਸ ਹੋਣਹਾਰ ਵਿਦਿਆਰਥਣ ਨੂੰ ਭਵਿੱਖ ਵਿੱਚ ਵੀ ਬਿਹਤਰ ਮੌਕੇ ਮੁਹੱਈਆ ਕਰਵਾਉਣ ਤਾਂ ਜੋ ਉਹ ਉਚੇਰੀ ਪੜਾਈਦੌਰਾਨ ਹੋਰ ਵੱਡੀਆਂ ਮੱਲਾਂ ਮਾਰ ਸਕੇ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਸਕੇ

                ਡੀ.ਜੀ.ਪੀਅਰੋੜਾ ਅਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਬੀ.ਕੇਉੱਪਲ ਨੇ ਇਸ ਮੌਕੇ ਜੈਸਮੀਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਕ ਲੈਪਟਾਪ ਵੀ ਤੋਹਫ਼ੇ ਵਜੋਂ ਭੇਟ ਕੀਤਾ ਦੱਸਣਯੋਗਹੈ ਕਿ ਜੈਸਮੀਨ ਦੇ ਪਿਤਾ ਕਰਮਵੀਰ ਸਿੰਘ ਡੀ.ਐੱਸ.ਪੀਵਿਜੀਲੈਂਸ ਬਿਊਰੋ ਕਪੂਰਥਲਾ ਅਤੇ ਮਾਤਾ ਗੁਰਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਹਾਊਸ ਜਲੰਧਰ ਵਿਖੇ ਅੰਗਰੇਜ਼ੀ ਦੇ ਲੈਕਚਰਾਰਹਨ

                ਇਸ ਮੌਕੇ ਜੈਸਮੀਨ ਨੇ ਦੱਸਿਆ ਕਿ ਉਹ ਬਾਰਵੀਂ ਜਮਾਤ ਨਾਨ-ਮੈਡੀਕਲ ਵਿਸ਼ਿਆਂ ਸਮੇਤ ਕੰਪਿਊਟਰ ਦੀ ਪੜਾਈ ਕਰੇਗੀ ਬਾਰਵੀਂ ਤੋਂ ਬਾਅਦ ਉਸ ਦਾ ਇਰਾਦਾ ਆਈ.ਆਈ.ਟੀਵਿੱਚ ਦਾਖ਼ਲਾਪ੍ਰਾਪਤ ਕਰਨ ਦਾ ਹੈ ਉਸ ਨੇ ਦੱਸਿਆ ਕਿ ਲਗਾਤਾਰ ਸਖ਼ਤ ਮਿਹਨਤ ਕਰਦੇ ਰਹਿਣ ਕਾਰਨ ਹੀ ਉਸ ਨੂੰ ਇਹ ਪ੍ਰਾਪਤੀ ਹਾਸਲ ਹੋਈ ਹੈ

                ਇਸ ਮੌਕੇ ਹਾਜ਼ਰ ਡੀ.ਜੀ.ਪੀਪ੍ਰਬੰਧ ਐਮ.ਕੇਤਿਵਾੜੀ.ਡੀ.ਜੀ.ਪੀ ਭਲਾਈ ਸੰਜੀਵ ਕੁਮਾਰ ਕਾਲੜਾ.ਡੀ.ਜੀ.ਪੀਲਿਟੀਗੇਸ਼ਨ ਗੁਰਪ੍ਰੀਤ ਕੌਰ ਦਿਓ ਅਤੇ ਐਸ.ਐਸ.ਪੀਵਿਜੀਲੈਂਸ ਬਿਊਰੋ ਜਲੰਧਰਦਿਲਜਿੰਦਰ ਸਿੰਘ ਢਿੱਲੋਂ ਸਮੇਤ ਲੜਕੀ ਦੇ ਮਾਤਾ-ਪਿਤਾ ਵੀ ਮੌਕੇ 'ਤੇ ਹਾਜ਼ਰ ਸਨ