• Home
  • ਡੀਜੀਪੀ ਵੱਲੋਂ ਏ ਸੀ ਪੀ ਧਰਮਪਾਲ ਸਮੇਤ 7 ਮੁਲਾਜ਼ਮਾਂ ਨੂੰ ਸ਼ਲਾਘਾਯੋਗ ਸੇਵਾਵਾਂ ਬਦਲੇ ਮੈਡਲ ਨਾਲ ਸਨਮਾਨ

ਡੀਜੀਪੀ ਵੱਲੋਂ ਏ ਸੀ ਪੀ ਧਰਮਪਾਲ ਸਮੇਤ 7 ਮੁਲਾਜ਼ਮਾਂ ਨੂੰ ਸ਼ਲਾਘਾਯੋਗ ਸੇਵਾਵਾਂ ਬਦਲੇ ਮੈਡਲ ਨਾਲ ਸਨਮਾਨ

ਲੁਧਿਆਣਾ (ਖ਼ਬਰ ਵਾਲੇ ਬਿਊਰੋ) ਪੰਜਾਬ ਪੁਲਿਸ ਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਬਦਲੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਸੁਰੇਸ਼ ਅਰੋੜਾ ਨੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਏਸੀਪੀ ਧਰਮਪਾਲ ਸਮੇਤ ਸੱਤ ਕਰਮਚਾਰੀਆਂ ਨੂੰ ਐਵਾਰਡ ਨਾਲ ਸਨਮਾਨਿਆ ਹੈ । ਜਿਨ੍ਹਾਂ ਚ ਧਰਮਪਾਲ ਏਸੀਪੀ ਤੋਂ ਇਲਾਵਾ ਇੰਸਪੈਕਟਰ ਅਮਨਦੀਪ ਸਿੰਘ, ਏ ਐੱਸ ਆਈ ਸੁਰਜੀਤ ਸਿੰਘ, ਹੈੱਡ ਕਾਂਸਟੇਬਲ ਹਰਮੇਸ਼ ਲਾਲ ਤੇ ਪਰਮਿੰਦਰ ਸਿੰਘ ਅਤੇ ਕਾਂਸਟੇਬਲ ਪਰਮਿੰਦਰ ਸਿੰਘ ਆਦਿ ਦੇ ਨਾਂ ਸ਼ਾਮਿਲ ਹਨ । ਇਨ੍ਹਾਂ ਨੂੰ ਲੁਧਿਆਣਾ ਦੇ ਕਮਿਸ਼ਨਰ ਡਾ ਸੁਖਚੈਨ ਸਿੰਘ ਮੈਡਲ ਲਗਾ ਕੇ ਡੀਜੀਪੀ ਵੱਲੋਂ ਸਨਮਾਨ ਦਿੱਤਾ ਅਤੇ ਇਨ੍ਹਾਂ ਨੂੰ  ਵਧਾਈ ਦਿੱਤੀ ।