• Home
  • “ਠਰਕੀ ਸਾਹਿਬ” ਦਾ ਜਦੋਂ ਮੰਤਰੀ ਨੇ ਕੀਤਾ ਤਬਾਦਲਾ

“ਠਰਕੀ ਸਾਹਿਬ” ਦਾ ਜਦੋਂ ਮੰਤਰੀ ਨੇ ਕੀਤਾ ਤਬਾਦਲਾ

ਚੰਡੀਗੜ੍ਹ,11ਮਈ -(ਪਰਮਿੰਦਰ ਸਿੰਘ ਜੱਟਪੁਰੀ) ਮੰਤਰੀ ਤ੍ਰਿਪਤ ਬਾਜਵਾ ਨੇ ਇੱਕ ਅਹਿਮ ਫ਼ੈਸਲਾ ਲੈਂਦੇ ਹੋਏ ਪੰਚਾਇਤ ਵਿਭਾਗ ਦੇ ਡਿਪਟੀ ਡਾਇਰੈਕਟਰ ਜਤਿੰਦਰ ਬਾਜਵਾ ਦਾ ਨਾਭਾ ਵਿਖੇ ਤਬਾਦਲਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪੰਚਾਇਤ ਵਿਭਾਗ ਦਾ ਇਹ ਡਿਪਟੀ ਡਾਇਰੈਕਟਰ ਪਿਛਲੇ ਲੰਮੇ ਸਮੇਂ ਤੋਂ ਇੱਕ ਮਹਿਲਾ ਕਰਮਚਾਰੀਆਂ ਨੂੰ ਅਸਹਿ ਢੰਗ ਨਾਲ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ ਅਤੇ ਆਪਣੇ ਦਫ਼ਤਰ ਅੰਦਰ ਨਵੀਆਂ ਮੁਲਾਜ਼ਮ ਲੜਕੀਆਂ ਨੂੰ ਬੁਲਾ ਕੇ ਬਿਨਾਂ ਕੰਮ ਤੋਂ ਲੰਬਾ ਸਮਾ ਬਿਠਾਈ ਰੱਖਦਾ ਸੀ ,ਜਿਸ ਕਾਰਨ ਮਹਿਲਾ ਕਰਮਚਾਰਨਾਂ ਇਸ ਡਿਪਟੀ ਡਾਇਰੈਕਟਰ ਤੋਂ ਤੰਗ ਸਨ। ਜਿਸ ਦੇ ਚੱਲਦਿਆਂ ਪੰਚਾਇਤ ਵਿਭਾਗ ਦੀਆਂ ਕਰਮਚਾਰੀ ਔਰਤਾਂ ਨੇ ਆਪਣੇ ਡਿਪਟੀ ਡਾਇਰੈਕਟਰ ਖ਼ਿਲਾਫ਼ ਉਨ੍ਹਾਂ ਨੂੰ ਅਸਹਿ ਢੰਗ ਨਾਲ ਮਾਨਸਿਕ ਤੌਰ ਤੇ  ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਪੰਚਾਇਤ ਮੰਤਰੀ ਤੇ ਵਿਭਾਗ ਦੇ ਸਕੱਤਰ ਕੀਤੀ ਹੈ। ਜਿਸ ਦੇ ਨਤੀਜੇ ਵਜੋਂ ਅੱਜ ਮੰਤਰੀ ਤ੍ਰਿਪਤ ਬਾਜਵਾ ਨੇ ਉਕਤ ਡਾਇਰੈਕਟਰ ਦਾ ਨਾਭਾ ਵਿਖੇ ਤਬਾਦਲਾ ਕਰ ਦਿੱਤਾ।