• Home
  • ਡਾ: ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ 5 ਮਈ ਨੂੰ ਹਲਵਾਰਾ ਵਿਖੇ ਸਾਹਿੱਤਕ ਸਮਾਰੋਹ-ਸੁੱਖੀ ਬਾਠ ਵੀ ਪੁੱਜਣਗੇ

ਡਾ: ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ 5 ਮਈ ਨੂੰ ਹਲਵਾਰਾ ਵਿਖੇ ਸਾਹਿੱਤਕ ਸਮਾਰੋਹ-ਸੁੱਖੀ ਬਾਠ ਵੀ ਪੁੱਜਣਗੇ

 ਲੁਧਿਆਣਾ 28 ਅਪ੍ਰੈਲ

ਪੰਜਾਬ ਭਵਨ ਸੱਰੀ(ਕੈਨੇਡਾ) ਦੇ ਬਾਨੀ ਸੰਸਥਾਪਕ ਸੁੱਖੀ ਬਾਠ ਵੀ 5 ਮਈ ਨੂੰ ਹਲਵਾਰਾ(ਲੁਧਿਆਣਾ ਚ ਹੋਣ ਵਾਲੇ ਕਾਮਰੇਡ ਰਤਨ ਸਿੰਘ ਯਾਦਗਾਰੀ ਕਵੀ ਦਰਬਾਰ ਤੇ ਨਾਟ ਉਤਸਵ ਵਿੱਚ ਸ਼ਾਮਿਲ ਹੋਣਗੇ। 
ਡਾ: ਨਿਰਮਲ ਜੌੜਾ,ਪ੍ਰੀਤਮ ਸਿੰਘ ਭਰੋਵਾਲ,ਜਸਮੇਰ ਸਿੰਘ ਢੱਟ ਨੇ ਸਮਾਗਮ ਦੀ   ਜਾਣਕਾਰੀ ਦਿੰਦੇ ਹੋ ਦੱਸਿਆਪੰਜਾਬੀ ਕਵੀ ਗੁਰਭਜਨ ਗਿੱਲ ਨੂੰ ਇਸ ਸਮਾਗਮ ਵਿੱਚ ਪਹਿਲਾ ਹਰਭਜਨ ਹਲਵਾਰਵੀ ਕਵਿਤਾ ਪੁਰਸਕਾਰ ਦਿੱਤਾ ਜਾਵੇਗਾ।  
ਇਸ ਵਿਸ਼ਾਲ ਕਵੀ ਦਰਬਾਰ ਵਿੱਚ ਡਾ: ਸੁਰਜੀਤ ਪਾਤਰ,ਸੁਖਵਿੰਦਰ ਅੰਮ੍ਰਿਤ, ਪ੍ਰੋ: ਰਵਿੰਦਰ ਭੱਠਲ, ਹਰਦੇਵ ਦਿਲਗੀਰ,ਬੂਟਾ ਸਿੰਘ ਚੌਹਾਨ,ਡਾ: ਲਖਵਿੰਦਰ ਜੌਹਲ, ਪ੍ਰੋ: ਗੋਪਾਲ ਸਿੰਘ ਬੁੱਟਰ,ਜਸਵੰਤ ਜਫ਼ਰ,ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸੁਲੱਖਣ ਸਰਹੱਦੀ, ਅਮਰੀਕ ਤਲਵੰਡੀ, ਡਾ: ਜਗਵਿੰਦਰ ਜੋਧਾ, ਭਗਵਾਨਢਿੱਲੋਂ,ਡਾ: ਤਾਰਾ ਸਿੰਘ ਆਲਮ ਤੇ ਰਣਜੀਤ ਸਿੰਘ ਰਾਣਾ(ਇੰਗਲੈਂਡ)ਚਰਨਜੀਤ ਸਿੰਘ ਪੰਨੂੰ(ਅਮਰੀਕਾ)  ਭਾਗ ਲੈਣਗੇ।
ਸ਼ਾਮ ਨੂੰ ਡਾ: ਸੋਮ ਪਾਲ ਹੀਰਾ ਨਾਟਕ ਖੇਡਣਗੇ।
ਉੱਘੇ ਪੱਤਰਕਾਰ ਦਲਬੀਰ ਸਿੰਘ ਹਲਵਾਰਵੀ ਆਸਟਰੇਲੀਆ ਤੋਂ ਇਸ ਸਮਾਗਮ ਲਈ ਉਚੇਚੇ ਤੌਰ ਤੇ ਪਹੁੰਚੇ ਹੋਏ ਹਨ।