• Home
  • ਡਾ. ਬਲਕਾਰ ਸਿੰਘ ਨੂੰ ਵਿਸ਼ਵ ਪੰਜਾਬੀ ਸੈਂਟਰ ਸੁਸਾਇਟੀ, ਪੰਜਾਬ ਯੂਨੀਵਰਸਿਟੀ ਦਾ ਡਾਇਰੈਕਟਰ ਲਾਇਆ

ਡਾ. ਬਲਕਾਰ ਸਿੰਘ ਨੂੰ ਵਿਸ਼ਵ ਪੰਜਾਬੀ ਸੈਂਟਰ ਸੁਸਾਇਟੀ, ਪੰਜਾਬ ਯੂਨੀਵਰਸਿਟੀ ਦਾ ਡਾਇਰੈਕਟਰ ਲਾਇਆ

ਚੰਡੀਗੜ•, 21 ਮਈ:( ਖ਼ਬਰ ਵਾਲੇ ਬਿਊਰੋ )
ਪੰਜਾਬ ਸਰਕਾਰ ਵੱਲੋਂ ਡਾ. ਬਲਕਾਰ ਸਿੰਘ ਪੁੱਤਰ ਮਰਹੂਮ ਸ੍ਰੀ ਸ਼ਿੰਗਾਰਾ ਸਿੰਘ ਨੂੰ ਵਿਸ਼ਵ ਪੰਜਾਬੀ ਸੈਂਟਰ ਸੁਸਾਇਟੀ, ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੰਜ ਸਾਲ ਦੇ ਅਰਸੇ ਲਈ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਉਚੇਰੀ ਸਿੱਖਿਆ ਦੇ ਭਾਸ਼ਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅਹੁਦੇ ਨਾਲ ਸਬੰਧਤ ਸੇਵਾ ਸ਼ਰਤਾਂ ਗਵਰਨਿੰਗ ਕੌਂਸਲ ਆਫ਼ ਵਿਸ਼ਵ ਪੰਜਾਬੀ ਸੈਂਟਰ ਵੱਲੋਂ ਬਾਅਦ ਵਿੱਚ ਨਿਰਧਾਰਿਤ ਕੀਤੀਆਂ ਜਾਣਗੀਆਂ।