• Home
  • ਡਾ.ਅੰਬੇਦਕਰ ਸਿੱਖ ਕਿਉਂ ਨਾ ਬਣ ਸਕੇ? ਕਿਤਾਬ ਤੇ ਵਿਚਾਰ ਗੋਸ਼ਟੀ ਨਵੀਂ ਚਰਚਾ ਛੇੜ੍ ਗਈ

ਡਾ.ਅੰਬੇਦਕਰ ਸਿੱਖ ਕਿਉਂ ਨਾ ਬਣ ਸਕੇ? ਕਿਤਾਬ ਤੇ ਵਿਚਾਰ ਗੋਸ਼ਟੀ ਨਵੀਂ ਚਰਚਾ ਛੇੜ੍ ਗਈ

ਲੁਧਿਆਣਾ (ਖ਼ਬਰ ਵਾਲੇ ਬਿਊਰੋ )
ਡਾਕਟਰ ਭੀਮ ਰਾਓ ਅੰਬੇਦਕਰ ਸਿੱਖ ਕਿਉਂ ਨਾ ਬਣ ਸਕੇ? ਦੋਸੀ ਕੌਣ ?ਕਿਤਾਬ ਤੇ ਅੱਜ ਲੁਧਿਆਣਾ ਵਿੱਚ ਹੋਈ ਵਿਚਾਰ ਗੋਸ਼ਟੀ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ । ਕਿਤਾਬ ਦੇ ਲੇਖਕ ਮੱਲ ਰੰਧਾਵਾ ਦੀ ਇਸ ਕਿਤਾਬ ਤੇ ਹੋਈ ਅੱਜ ਵਿਚਾਰ ਗੋਸ਼ਟੀ ਤੇ ਭਗਤ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਜਮਾਲਪੁਰ ਵਿੱਚ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੀ ਪੁੱਜੇ ,ਜਿਨ੍ਹਾਂ ਭੀਮ ਰਾਓ ਅੰਬੇਡਕਰ ਸਿੱਖ ਫਾਊਡੇਸ਼ਨ ਵੱਲੋਂ ਕਰਵਾਈ ਗਈ ਇਸ ਗੋਸ਼ਟੀ ਚ ਸੰਬੋਧਨ ਦੌਰਾਨ ਕਿਤਾਬ ਅਤੇ ਇਸ ਉੱਤੇ ਕੀਤੀ ਗਈ ਵਿਚਾਰ ਚਰਚਾ ਨੂੰ ਬਹੁਤ ਹੀ ਜਿਆਦਾ ਅਹਿਮ ਆਖਦਿਆਂ ਕਿਹਾ ਕਿ ਭਾਵੇਂ ਮੈਨੂੰ ਇਸ ਸਮਾਗਮ ਵਿੱਚ ਕੋਈ ਸੱਦਾ ਨਹੀ ਦਿੱਤਾ ਗਿਆ ਸੀ ਪਰ ਜਦੋਂ ਮੈਂ ਅਖਬਾਰਾਂ ਵਿੱਚ ਇਸ ਬਾਰੇ ਪੜਿਆ ਤਾਂ ਮੈਂ ਇਸਦੀ ਅਹਿਮੀਅਤ ਨੂੰ ਸਮਝਦਿਆਂ ਸਮੂਲੀਅਤ ਕਰਨ ਲਈ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ। ਵਿਚਾਰ ਗੋਸ਼ਟੀ ਦੌਰਾਨ ਭਾਵੇਂ ਸਾਰੇ ਬੁਲਾਰਿਆਂ ਨੇ ਆਪਣੇ ਮਨਾਂ ਦੀ ਭੜਾਸ ਰੱਜ ਕੇ ਕੱਢੀ ਇਸ ਸਮੇਂ ਇਹ ਵੀ ਸਵਾਲ ਖੜ੍ਹਾ ਕੀਤਾ ਕਿ ਸਿੱਖ ਕੌਮ ਦੀ ਸਿਰਜਣਾ ਲਈ ਦਲਿਤ ਸਮਾਜ ਦੇ ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਅਤੇ ਗੁਰੂ ਗੋਬਿੰਦ ਸਿੰਘ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ "ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ '"ਦਾ ਨਾਅਰਾ ਦਿੱਤਾ ਪਰ ਫਿਰ ਵੀ ਕੁਝ ਸ਼ਕਤੀਆਂ ਵੱਲੋਂ ਸਮਾਜ ਚ ਪਾੜਾ ਹੁਣ ਤੱਕ ਪਾਇਆ ਜਾ ਰਿਹਾ ਹੈ । ਸਮਾਗਮ ਦੀ ਸੁਰੂਆਤ ਤੇ ਬਲਿਹਾਰ ਸਿੰਘ ਦੇ ਕਵੀਸਰੀ ਜੱਥੇ ਨੇ ਕਵਿਤਾਵਾਂ ਸੁਣਾਈਆਂ। ਸਵਾਗਤੀ ਭਾਸ਼ਣ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦਿੱਤਾ ਅਤੇ ਸਟੇਜ ਦਾ ਸੰਚਾਲਨ ਮਾਸਟਰ ਅਮਨਦੀਪ ਸਿੰਘ ਨੇ ਕੀਤਾ।

[caption id="attachment_7191" align="alignnone" width="4128"] ?[/caption]

ਉੱਘੇ ਸਿੱਖ ਵਿਦਵਾਨ, ਅੰਬੇਡਕਰਵਾਦੀ/ ਮੂਲਨਿਵਾਸੀ ਬਹੁਜਨ ਸਮਾਜ ਦੇ ਚਿੰਤਕ ਬੁਲਾਰਿਆਂ ਸਾਬਕਾ ਐਮ ਪੀ ਭਾਈ ਅਤਿੰਦਰਪਾਲ ਸਿੰਘ ਖਾਲਸਾ, ਡਾ.ਗੁਰਦਰਸ਼ਨ ਸਿੰਘ ਢਿੱਲੋਂ, ਐਡਵੋਕੇਟ ਡੀ.ਐਸ.ਗਿੱਲ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਡਾ.ਹਰਨੇਕ ਸਿੰਘ ਕਲੇਰ, ਤੇਜਿੰਦਰ ਸਿੰਘ ਝੱਲੀ, ਭਾਈ ਗੁਰਬਚਨ ਸਿੰਘ ਤੇ ਪ੍ਰੋ ਬਲਵਿੰਦਰਪਾਲ ਸਿੰਘ ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਸ੍ਰੀ ਗਿਆਨਸ਼ੀਲ, ਸੁੱਖਾ ਸਿੰਘ ਖਾਲਸਾ (ਜਿਆਣ), ਭਾਈ ਮਨਧੀਰ ਸਿੰਘ ਸਿੱਖ ਸਿਆਸਤ, ਕਾਮਰੇਡ ਸੱਤਪਾਲ ਸਿੰਘ ਜੋਸ਼ੀਲਾ, ਪ੍ਰਿੰਸੀਪਲ ਬਲਦੇਵ ਸਿੰਘ ਮੋਹਾਲੀ, ਬਲਦੇਵ ਸਿੰਘ ਸੇਖਵਾਂ, ਲਖਵਿੰਦਰ ਸਿੰਘ ਲੱਖਾ ਨਾਰੰਗਵਾਲ, ਭਾਈ ਦਲਜੀਤ ਸਿੰਘ ਬਿੱਟੂ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਬਾਦਲੀਲ ਆਪਣੇ ਵਿਚਾਰ ਦਿੱਤੇ। ਪ੍ਰਧਾਨਗੀ ਭਾਸ਼ਣ ਦੌਰਾਨ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਕਨਵੀਨਰ ਭੀਮ ਰਾਓ ਅੰਬੇਡਕਰ ਸਿੱਖ ਫਾਊਂਡੇਸ਼ਨ ਨੇ ਪੂਰੀ ਵਿਚਾਰ ਚਰਚਾ ਨੂੰ ਸਾਫ ਕੀਤਾ। ਪ੍ਰਬੰਧਕੀ ਕਮੇਟੀ ਵੱਲੋਂ ਸ: ਬੰਡੂਗਰ ਸਮੇਤ ਬਾਕੀਆਂ ਬੁਲਾਰਿਆਂ ਨੂੰ ਸਨਮਾਨ ਚਿੰਨ ਅਤੇ ਕਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨੇਜਰ ਮਨਜੀਤ ਸਿੰਘ ਪ੍ਰਧਾਨ, ਸ: ਅੰਮ੍ਰਿਤਪਾਲ ਸਿੰਘ, ਲਾਭ ਸਿੰਘ ਭਾਮੀਆਂ, ਮਾਸਟਰ ਵੀਰ ਸਿੰਘ ਸੰਗੋਵਾਲ, ਡਾ: ਰਣਜੀਤ ਸਿੰਘ, ਜਸਵਿੰਦਰ ਸਿੰਘ ਪੈਗਾਮ, ਜੀਤਰਾਮ ਬਸਰਾ, ਜੱਥੇਦਾਰ ਜਰਨੈਲ ਸਿੰਘ, ਜਸਵਿੰਦਰ ਸਿੰਘ ਲੋਪੋਂ, ਮਾਸਟਰ ਰਾਮਾਨੰਦ, ਬੰਸੀ ਲਾਲ ਪ੍ਰੇਮੀਂ, ਜੋਗਿੰਦਰ ਰਾਏ, ਸੁਖਵਿੰਦਰ ਸਿੰਘ ਗੌਂਸਗੜ•, ਰਣਜੀਤ ਸਿੰਘ ਰੇਲਵੇ, ਡਾ: ਜੀਵਨ ਬਸਰਾ, ਉਜਾਗਰ ਸਿੰਘ ਭਾਮੀਆਂ, ਜਸਵਿੰਦਰ ਸਿੰਘ ਖਾਲਸਾ, ਨਾਨਕ ਸਿੰਘ ਲੱਕੀ, ਕੁਲਦੀਪ ਸਿੰਘ ਕੀਪੀ, ਰਾਮਦਾਸ ਗੁਰੂ, ਪ੍ਰਦੀਪ ਸਿੰਘ ਖਾਲਸਾ, ਹਰਸ਼ਦੀਪ ਸਿੰਘ ਮਹਿਦੂਦਾਂ ਅਤੇ ਵੀਰਪਾਲ ਸਿੰਘ ਆਦਿ ਵੀ ਹਾਜਰ ਸਨ।