• Home
  • ਡਾਕਟਰ ਅਜ਼ਾਦ ਵਿਰੁਧ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਪੁਲਿਸ ਕੇਸ ਦਰਜ ਕਰਾਉਣ ਦੀ ਨਿੰਦਾ

ਡਾਕਟਰ ਅਜ਼ਾਦ ਵਿਰੁਧ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਪੁਲਿਸ ਕੇਸ ਦਰਜ ਕਰਾਉਣ ਦੀ ਨਿੰਦਾ

ਚੰਡੀਗੜ੍ਹ 6ਮਈ (ਪਰਮਿੰਦਰ ਸਿੰਘ ਜੱਟਪੁਰੀ )
ਪੰਜਾਬ ਵਿੱਚ ਟੀਕਾਕਰਣ ਦੇ ਮਾਮਲੇ ਬਾਰੇ ਦਲੀਲ ਅਤੇ ਵਿਗਿਆਨਕ ਨਜ਼ਰੀਏ ਨਾਲ ਮੱਤਭੇਦ ਲੋਕਾਂ ਸਾਹਮਣੇ ਰੱਖਣ ਦੇ ਮਾਮਲੇ ਵਿੱਚ ਬੱਚਿਆਂ ਅਤੇ ਕਮਿਊਨਿਟੀ ਮੈਡੀਸਨ ਦੇ ਮਾਹਰ  ਕਰਦਿਆਂ ਜਨ ਸਵਾਸਥ ਅਭਿਆਨ ਦੇ ਪੰਜਾਬ ਰਾਜ ਮੀਡੀਆ ਕੁਆਰਡੀਨੇਟਰ ਸੰਤੋਖ ਗਿੱਲ ਨੇ ਇਹ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਦੇਸ਼ ਦਾ ਸੰਵਿਧਾਨ ਕਿਸੇ ਵੀ ਮਾਮਲੇ ਵਿੱਚ ਵੱਖਰੇ ਵਿਚਾਰ ਰੱਖਣ ਅਤੇ ਉਨ੍ਹਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦਿੰਦਾ ਹੈ। ਡਾਕਟਰ ਅਮਰ ਸਿੰਘ ਅਜ਼ਾਦ ਜਿਹੜੇ ਇਸ ਵਿਸ਼ੇ ਦੇ ਮਾਹਰ ਡਾਕਟਰ ਹਨ ਅਤੇ ਕਰੀਬ ਤਿੰਨ ਦਹਾਕੇ ਉਨ੍ਹਾਂ ਵੱਲੋਂ ਸਿਹਤ ਵਿਭਾਗ, ਖੋਜ਼ ਅਤੇ ਡਾਕਟਰੀ ਸਿਖਿਆ ਵਿਭਾਗ ਵਿੱਚ ਸੇਵਾ ਕੀਤੀ ਗਈ ਹੈ। ਉਨ੍ਹਾਂ ਵੱਲੋਂ ਵਿਗਿਆਨਕ ਨਜ਼ਰੀਏ, ਕਿੱਤਾ ਮੁਹਾਰਤ ਅਤੇ ਤਰਕ ਨਾਲ ਇਸ ਵਿਰੁਧ ਆਪਣਾ ਮੁਕਾਬਲਤਨ ਪੱਖ ਰੱਖਿਆ ਗਿਆ ਹੈ ਅਤੇ ਦਵਾਈਆਂ ਬਣਾਉਣ ਵਾਲੀਆਂ ਵਿਦੇਸ਼ੀ ਕੰਪਨੀਆਂ ਵੱਲੋਂ ਮਚਾਈ ਅੰਨੀ ਲੁੱਟ ਅਤੇ ਮੁਨਾਫੇਖੋਰੀ ਬਾਰੇ ਸੁਚੇਤ ਕਰਨ ਦਾ ਯਤਨ ਕੀਤਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਮਹਿਜ਼ ਅਫਵਾਹਾਂ ਫੈਲਾਉਣ ਅਤੇ ਸਰਕਾਰੀ ਕੰਮ ਵਿੱਚ ਵਿੱਘਨ ਪਾਉਣਾ ਆਖ ਕੇ ਆਪਣਾ ਦੀਵਾਲੀਆਪਣ ਹੀ ਜ਼ਾਹਰ ਕੀਤਾ ਗਿਆ ਹੈ, ਜੋ ਕਿਸੇ ਸੂਰਤ ਵਿੱਚ ਵੀ ਵਾਜ਼ਬ ਨਹੀਂ ਹੈ। ਇਸ ਟੀਕਾਕਰਣ ਦੀ ਅਸਲ ਕੀਮਤ ਲੋਕਾਂ ਸਾਹਮਣੇ ਨਾ ਰੱਖਣਾ, ਖਸਰਾ ਅਤੇ ਰੁਵੇਲਾ ਵਰਗੀਆਂ ਨਾਮੁਰਾਦ ਬੀਮਾਰੀਆਂ ਦੀ ਪੰਜਾਬ ਵਿੱਚ ਮਾਰ ਅਤੇ ਇਸ ਦੇ ਸ਼ਿਕਾਰ ਬਣੇ ਬੱਚਿਆਂ ਦੇ ਅੰਕੜੇ ਲੋਕਾਂ ਸਾਹਮਣੇ ਰੱਖਕੇ ਵਿਗਿਆਨਕ ਨਜ਼ਰੀਏ ਤੋਂ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦੇਣੀ ਬਣਦੀ ਸੀ, ਜੋ ਸਰਕਾਰ ਵੱਲੋਂ ਆਪਣੀ ਜਿੰਮੇਵਾਰੀ ਪੂਰੀ ਨਹੀਂ ਕੀਤੀ ਗਈ ਸਗੋਂ ਜ਼ੋਰ-ਜ਼ਬਰਦਸਤੀ ਲੋਕਾਂ ਦਾ ਮੂੰਹ ਬੰਦ ਕਰਨ ਦੇ ਰਾਹ ਪੈ ਗਈ ਹੈ ਜੋ ਸਰਾਸਰ ਗਲਤ ਹੈ।