• Home
  • ਡਰੱਗ ਮਾਮਲਾ -ਡੀਜੀਪੀ ਚੱਟੋਪਾਧਿਆ ,ਐਸਐਸਪੀ ਰਾਜਜੀਤ ਅਤੇ ਨਿਰੰਜਨ ਸਿੰਘ ਹਾਈਕੋਰਟ ਪੁੱਜੇ

ਡਰੱਗ ਮਾਮਲਾ -ਡੀਜੀਪੀ ਚੱਟੋਪਾਧਿਆ ,ਐਸਐਸਪੀ ਰਾਜਜੀਤ ਅਤੇ ਨਿਰੰਜਨ ਸਿੰਘ ਹਾਈਕੋਰਟ ਪੁੱਜੇ

ਚੰਡੀਗੜ੍ਹ (ਖਬਰ ਵਾਲੇ ਬਿਊਰੋ )
ਪੰਜਾਬ ਦੇ ਬਹੁ ਚਰਚਿਤ ਡਰੱਗ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਅੱਜ ਹੋਵੇਗੀ ।ਦੱਸਣਯੋਗ ਹੈ ਕਿ ਪੁਲਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਵੱਡੀ ਮਾਤਰਾ ਵਿੱਚ ਡਰੱਗ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ  ਐਸਐਸਪੀ ਰਾਜਜੀਤ ਅਤੇ ਹੋਰ ਅਧਿਕਾਰੀਆਂ ਦੇ ਡਰੱਗ ਕਨੈਕਸ਼ਨ  ਹੋਣ ਦੇ ਸੰਗੀਨ ਦੋਸ਼ ਲੱਗੇ ਸਨ ਅਤੇ ਇਸ ਸਬੰਧੀ ਪਹਿਲਾਂ ਹੀ ਹਾਈ ਹਾਈਕੋਰਟ ਵਿੱਚ ਚੱਲ ਰਹੀਆਂ ਪਟੀਸ਼ਨਾਂ ਦੇ ਦੌਰਾਨ ਵੱਡਾ ਮਾਮਲਾ ਸਾਹਮਣੇ ਆਉਣ ਤੇ ਮਾਣਯੋਗ ਹਾਈਕੋਰਟ ਨੇ  ਡੀਜੀਪੀ ਸ੍ਰੀ ਚੱਟੋਪਾਧਿਆ ਦੀ ਅਗਵਾਈ ਵਾਲੀ ਟੀਮ ਪਾਸ ਪੜਤਾਲ ਦੇ ਦਿੱਤੀ ਸੀ।
ਜਿਸ ਦੀ ਰਿਪੋਰਟ ਪਹਿਲਾਂ ਅੱਠ ਮਈ ਨੂੰ ਸ੍ਰੀ ਚਟੋਪਾਧਿਆਏ ਨੇ ਹਾਈਕੋਰਟ ਵਿੱਚ ਸੌਂਪ ਦਿੱਤੀ ਸੀ ਇਸ ਬਾਰੇ ਅੱਜ ਪੇਸ਼ੀ ਹੋਵੇਗੀ ਅੱਜ ਹਾਈਕੋਰਟ ਵਿੱਚ ਰਾਜਜੀਤ ਤੋਂ ਇਲਾਵਾ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅਤੇ ਡੀ ਜੀ ਪੀ ਚਟੋਪਾਧਿਆਏ ਪਹੁੰਚੇ ਹੋਏ ਹਨ ।