• Home
  • ਟ੍ਰਾਈਡੈਂਟ ਦਾ ਕੰਪਿਊਟਰੀ ਡਾਟਾ ਲੀਕ ਹੋਣ ਨਾਲ ਉਦਯੋਗਪਤੀ ਡਰੇ -ਸਾਈਬਰ ਕ੍ਰਾਈਮ ਪੁਲਸ ਜਾਂਚ ਚ ਜੁਟੀ

ਟ੍ਰਾਈਡੈਂਟ ਦਾ ਕੰਪਿਊਟਰੀ ਡਾਟਾ ਲੀਕ ਹੋਣ ਨਾਲ ਉਦਯੋਗਪਤੀ ਡਰੇ -ਸਾਈਬਰ ਕ੍ਰਾਈਮ ਪੁਲਸ ਜਾਂਚ ਚ ਜੁਟੀ

ਚੰਡੀਗੜ੍ਹ  (ਖ਼ਬਰ ਵਾਲੇ ਬਿਊਰੋ ) ਪੰਜਾਬ ਦੇ ਵੱਡੇ ਉਦਯੋਗ ਘਰਾਣੇ ਦਾ ਕੰਪਿਊਟਰੀ ਡਾਟਾ ਲੀਕ ਹੋਣ ਕਾਰਨ ਦੇਸ਼ ਦੇ ਉਦਯੋਗਪਤੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਉਨ੍ਹਾਂ ਨੂੰ ਡਰ ਹੈ ਕਿ ਕਿਤੇ ਸਾਡਾ ਵੀ ਕੋਈ ਡਾਟਾ ਚੋਰੀ ਨਾ ਕਰ ਲਵੇ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਰਾਈਡੈਂਟ ਗਰੁੱਪ ਵੱਲੋਂ ਇੱਕ ਵਿਦੇਸ਼ੀ ਆਈਟੀ ਕੰਪਨੀ ਨੂੰ ਆਪਣਾ ਸਰਵਰ ਦੇਖਣ ਦਾ ਕੰਮ ਦਿੱਤਾ ਸੀ ।ਇਸ ਸਰਵਰ ਤੇ ਟ੍ਰਾਈਡੈਂਟ ਕੰਪਨੀ ਦਾ ਜਿੱਥੇ ਆਪਣਾ ਸਾਰਾ ਹਿਸਾਬ ਕਿਤਾਬ  ਹੈ ਉੱਥੇ  ਕੰਪਨੀ ਦੇ ਭਵਿੱਖ ਦੀ ਅਗਲੀ ਰਣਨੀਤੀ ,ਵਿਦੇਸ਼ਾਂ  ਕੰਪਨੀਆਂ ਨਾਲ ਲੈਣ ਦੇਣ ਤੋਂ ਇਲਾਵਾ ਆਪਣੇ ਸਾਰੇ ਮੁਲਾਜ਼ਮਾਂ ਦਾ ਹਿਸਾਬ ਕਿਤਾਬ ਦੇ ਫੋਲਡਰ   ਸਰਵਰ ਤੇ ਰੱਖੇ ਸਨ  । ਟਰਾਈਡੈਂਟ ਕੰਪਨੀ ਦਾ ਡਾਟਾ ਲੀਕ ਹੋਣ ਨਾਲ ਸਰਵਰਾਂ ਨੂੰ ਸੁਰੱਖਿਅਤ ਰੱਖਣ ਦੇ ਦਾਅਵੇ ਕਰਨ ਵਾਲੀਆਂ ਆਈ ਟੀ ਦੀਆਂ ਕੰਪਨੀਆਂ ਤੇ ਸੁਆਲ ਖੜ੍ਹੇ ਹੋ ਗਏ ਹਨ । ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਇਸ ਸਬੰਧੀ ਪਿਛਲੇ ਹਫ਼ਤੇ ਤੋਂ ਸਾਈਬਰ ਕ੍ਰਾਈਮ ਪੰਜਾਬ ਪੁਲਿਸ ਦਾ ਵਿਸ਼ੇਸ਼ ਸੈੱਲ ਇਸ ਦੀ ਡੂੰਘਾਈ ਨਾਲ ਪੜਤਾਲ ਤੇ ਲੱਗਾ ਹੋਇਆ ਹੈ । ਦੱਸਣਯੋਗ ਹੈ ਕਿ ਟਰਾਈਡੈਟ ਗਰੁੱਪ  ਦੇਸ਼ ਦੇ ਪ੍ਰਮੁੱਖ ਉਦਯੋਗਪਤੀ ਦੀ ਕਤਾਰ ਚ ਹੈ ,ਇਸ ਦੇ ਮਾਲਕ ਰਜਿੰਦਰ ਗੁਪਤਾ ਲੁਧਿਆਣਾ ਵਿਖੇ ਰਹਿੰਦੇ ਹਨ   ਅਤੇ ਉਹ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀਆਂ ਚੋਂ ਗਿਣੇ ਜਾਂਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਸਰਕਾਰ ਨੇ ਪੰਜਾਬ ਯੋਜਨਾ ਬੋਰਡ ਦਾ ਚੇਅਰਮੈਨ ਵੀ ਲਗਾਇਆ ਸੀ । ਟਰਾਈਡੈਂਟ ਗਰੁੱਪ ਦਾ ਮੇਨ ਹੈੱਡਕੁਆਰਟਰ ਪੰਜਾਬ ਦੇ ਬਰਨਾਲਾ ਵਿਖੇ ਹੈ ,ਟ੍ਰਾਈਡੈਂਟ ਦੇ ਯੂਨਿਟ ਮੱਧ ਪ੍ਰਦੇਸ਼ ਤੋਂ ਇਲਾਵਾ  ਕਈ ਥਾਈਂ ਕੰਮ ਕਰ ਰਹੇ ਹਨ ਅਤੇ ਟਰਾਈਡੈਂਟ ਵੱਲੋਂ ਪੂਰੇ ਯੂਰਪ ਵਿੱਚ ਵਪਾਰ ਕੀਤਾ ਜਾਂਦਾ ਹੈ ।