• Home
  • ਟੀ.ਵੀ. ਪੱਤਰਕਾਰ ਮਨੀਸ਼ ਨਾਗਰ ਹਾਦਸੇ ‘ਚ ਜ਼ਖ਼ਮੀ, ਪੀ.ਜੀ.ਆਈ.’ਚ ਲੜ ਰਿਹੈ ਜ਼ਿੰਦਗੀ ਦੀ ਜੰਗ

ਟੀ.ਵੀ. ਪੱਤਰਕਾਰ ਮਨੀਸ਼ ਨਾਗਰ ਹਾਦਸੇ ‘ਚ ਜ਼ਖ਼ਮੀ, ਪੀ.ਜੀ.ਆਈ.’ਚ ਲੜ ਰਿਹੈ ਜ਼ਿੰਦਗੀ ਦੀ ਜੰਗ

ਚੰਡੀਗੜ੍ਹ, 14 ਜੂਨ (ਖਬਰ ਵਾਲੇ ਬਿਊਰੋ ): ਪੰਜਾਬ ਕੇਸਰੀ ਟੀ.ਵੀ. ਦੇ ਪੱਤਰਕਾਰ ਮਨੀਸ਼ ਨਾਗਰ ਬੀਤੀ ਸ਼ਾਮ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਏ।

ਜਾਣਕਾਰੀ ਮੁਤਾਬਿਕ ਗੰਭੀਰ ਰੂਪ ਵਿਚ ਜ਼ਖਮੀ ਮਨੀਸ਼ ਨਗਰ ਇਸ ਸਮੇਂ ਪੀਜੀਆਈ ਦੇ ਟਰੌਮਾ ਸੈਂਟਰ ਵਿਖੇ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ।

ਉਸ ਦੇ ਪੱਤਰਕਾਰ ਸਾਥੀਆਂ ਮੁਤਾਬਿਕ ਮੁਨੀਸ਼ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੈ ਅਤੇ ਸਿਰ 'ਤੇ ਕਈ ਟਾਂਕੇ ਵੀ ਲੱਗੇ ਹਨ। ਡਾਕਟਰਾਂ ਨੇ ਉਸ ਦੇ ਛੇਤੀ ਤੋਂ ਛੇਤੀ ਵੱਡੇ ਆਪ੍ਰੇਸ਼ਨ ਦੀ ਸਲਾਹ ਦਿੱਤੀ ਹੈ।