• Home
  • ਟੀਵੀ ਤੇ ਲੋਕਾਂ ਦੇ ਭਵਿੱਖ ਦੱਸਣ ਵਾਲੇ ਬਾਬੇ ਨੇ ਆਪਣੀ ਸਾਧਵੀ ਨੂੰ ਹਵਸ ਦਾ ਸ਼ਿਕਾਰ ਬਣਾਇਆ -ਮੁਕੱਦਮਾ ਦਰਜ

ਟੀਵੀ ਤੇ ਲੋਕਾਂ ਦੇ ਭਵਿੱਖ ਦੱਸਣ ਵਾਲੇ ਬਾਬੇ ਨੇ ਆਪਣੀ ਸਾਧਵੀ ਨੂੰ ਹਵਸ ਦਾ ਸ਼ਿਕਾਰ ਬਣਾਇਆ -ਮੁਕੱਦਮਾ ਦਰਜ

ਦਿੱਲੀ (ਖ਼ਬਰ ਵਾਲੇ ਬਿਊਰੋ )ਆਸਾ ਰਾਮ ਤੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਆਦਿ ਕਈ ਹੋਰ ਬਲਾਤਕਾਰ ਕੇਸਾਂ ਨਾਲ ਜੂਝ ਰਹੇ ਬਾਬਿਆਂ ਦੀ ਕਤਾਰ ਵਿੱਚ ਇੱਕ ਹੋਰ ਸਾਧ ਦਾ ਨਾਂ ਜੁੜ ਗਿਆ ਹੈ ਜਿਸ ਨਾਲ ਲੋਕਾਂ ਦੀ ਆਸਥਾ ਨੂੰ ਭਾਰੀ ਧੱਕਾ ਲੱਗਾ ਹੈ । ਟੈਲੀਵਿਜ਼ਨ ਤੇ ਲੋਕਾਂ ਦਾ ਭਵਿੱਖ ਦੱਸਣ ਵਾਲਾ ਇਹ ਦਾਤੀ ਮਹਾਰਾਜ ਨਾਲ ਜਾਣਿਆ ਜਾਂਦਾ ਮਸ਼ਹੂਰ ਬਾਬਾ ਜਿਸ ਦੀ ਸਾਧਵੀ ਨੇ ਉਸ ਤੇ ਇਲਜ਼ਾਮ ਲਾਏ ਹਨ ਕਿ ਦੋ ਸਾਲ ਪਹਿਲਾਂ ਦਾਤੀ ਮਹਾਰਾਜ ਨੇ ਸ਼ਨੀ ਮੰਦਿਰ ਵਿੱਚ ਉਸ ਨਾਲ ਬਲਾਤਕਾਰ ਕੀਤਾ । ਪੀੜਤਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬਾਬੇ ਦੇ ਵੱਡੇ ਲੋਕਾਂ ਨਾਲ ਸਬੰਧ ਹੋਣ ਕਾਰਨ ਉਸ ਨੇ ਆਪਣੇ ਪਰਿਵਾਰ ਤੇ ਉਸ ਨੂੰ ਜਾਨ ਤੋਂ ਖ਼ਤਰਾ ਹੋਣ ਕਾਰਨ ਭਾਫ ਨਹੀਂ ਕੱਢੀ ਸੀ ।

ਪੁਲਿਸ ਨੇ ਦਾਤੀ ਮਹਾਰਾਜ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 376ਅਤੇ377ਤਹਿਤ ਮੁਕੱਦਮਾ ਦਰਜ ਕਰਕੇ ਅਖੌਤੀ ਬਾਬੇ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਪੀੜਤਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਫਤਿਹਪੁਰਬੇਰੀ ਦੇ ਐਸਐਚਓ ਨੇ 6ਜੂਨ ਨੂੰ ਦਾਤੀ ਮਹਾਰਾਜ ਤੋਂ ਪੁੱਛਗਿਛ ਵੀ ਕੀਤੀ ਸੀ । ਉਸ ਵਿਰੁੱਧ ਮੁਕੱਦਮਾ ਦਰਜ ਹੋਣ ਦਾ ਦੀ ਭਿਣਕ ਲੱਗਣ ਤੇ ਬਾਬਾ ਫਰਾਰ ਹੋ ਗਿਆ । ਇਹ ਵੀ ਪਤਾ ਲੱਗਾ ਹੈ ਕਿ ਬਾਬੇ ਦਾ ਰਾਜਸਥਾਨ ਚ ਵੀ ਪਾਲੀ ਅੰਦਰ ਦੇ ਆਸ਼ਰਮ ਹੈ ਜਿੱਥੇ ਸੰਨੀ ਭਗਵਾਨ ਦੀ ਉਹ ਪੂਜਾ ਕਰਦਾ ਹੈ ਤੇ ਵੱਡਾ ਇਕੱਠ ਵੀ ਹੁੰਦਾ ਹੈ । ਦਿੱਲੀ ਤਾਂ ਉਹ ਸਿਰਫ਼ ਸ਼ਨੀਵਾਰ ਨੂੰ ਹੀ ਜਾਂਦਾ ਹੈ ।