• Home
  • ਟੀਪੂ ਸੁਲਤਾਨ ਦੀ ਤਸਵੀਰ ਹਟਾਉਣ ਦੇ ਮਾਮਲੇ ‘ਤੇ ਫਿਰ ਹੋਵੇ ਵਿਚਾਰ

ਟੀਪੂ ਸੁਲਤਾਨ ਦੀ ਤਸਵੀਰ ਹਟਾਉਣ ਦੇ ਮਾਮਲੇ ‘ਤੇ ਫਿਰ ਹੋਵੇ ਵਿਚਾਰ

ਨਵੀਂ ਦਿੱਲੀ- ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਹੈ ਕਿ ਉਹ ਟੀਪੂ ਸੁਲਤਾਨ ਦੀ ਤਸਵੀਰ ਬਾਰੇ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਅਤੇ ਉਸ ਦੀ ਥਾਂ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਅਤੇ ਪ੍ਰਿਥਵੀਰਾਜ ਚੌਹਾਨ ਦੀ ਤਸਵੀਰ ਵਿਧਾਨ ਸਭਾ ਗੈਲਰੀ ਵਿਚ ਲਗਾਈ ਜਾਵੇ। ਇੱਥੇ ਜਾਰੀ ਕੀਤੇ ਇੱਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਹੁਣ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਟੀਪੂ ਸੁਲਤਾਨ ਦੀ ਜਯੰਤੀ ਮਨਾਉਣ ਦਾ ਵਿਰੋਧ ਕੀਤਾ ਹੈ ਕਿਉਂਕਿ ਉਹ ਇੱਕ ਜਾਬਰ ਸ਼ਾਸਕ ਸੀ ਜਿਸ ਨੇ ਭਾਰਤੀ ਲੋਕਾਂ ਦਾ ਵੱਧ ਤੋਂ ਵੱਧ ਨੁਕਸਾਨ ਕੀਤਾ। ਉਹ ਅਜਿਹਾ ਤਾਨਾਸ਼ਾਹ ਸੀ ਜਿਸ ਨੇ ਆਪਣੀ ਮਰਜ਼ੀ ਨਾਲ ਲੋਕਾਂ ਦਾ ਜਬਰੀ ਧਰਮ ਪਰਿਵਰਤਨ ਕਰਵਾਇਆ।


ਸਿਰਸਾ ਨੇ ਸਪੀਕਰ ਨੂੰ ਇਹ ਵੀ ਚੇਤੇ ਕਰਵਾਇਆ ਕਿ ਟੀਪੂ ਸੁਲਤਾਨ ਨੇ ਖ਼ੁਦ ਪ੍ਰਵਾਨ ਕੀਤਾ ਸੀ ਕਿ ਉਸ ਨੇ 400 ਹਜ਼ਾਰ ਹਿੰਦੂਆਂ ਨੂੰ ਮੁਸਲਿਮ ਬਣਾਇਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਅਜਿਹੇ ਫ਼ਿਰਕੂ ਵਿਅਕਤੀ ਦੀ ਤਸਵੀਰ ਵਿਧਾਨ ਸਭਾ ਵਿਚ ਲਾਉਣ ਦਾ ਫ਼ੈਸਲਾ ਬੇਹੱਦ ਗੈਰ ਤਰਕ ਸੰਗਤ ਸੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ  ਇਸ ਗੈਰ ਤਰਕ ਸੰਗਤ ਫ਼ੈਸਲੇ ਨਾਲ ਦੇਸ਼ ਦੇ ਲੋਕਾਂ ਵਿਚ ਗ਼ਲਤ ਸੰਦੇਸ਼ ਗਿਆ ਹੈ।

ਦਿੱਲੀ ਦੇ ਵਿਧਾਇਕ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਫ਼ਤਿਹ ਕਰਨ ਵਾਲੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਤਸਵੀਰ ਲਾਉਣ 'ਤੇ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਜੱਸਾ ਸਿੰਘ ਆਹਲੂਵਾਲੀਆ ਨੇ ਮੁਗ਼ਲ ਸ਼ਾਸਕਾਂ ਲੂੰ ਹਰਾ ਕੇ ਮੁਗ਼ਲਾਂ ਉੱਪਰ ਪਹਿਲੀ ਜਿੱਤ ਦਰਜ ਕੀਤੀ ਸੀ ਉਨ੍ਹਾਂ ਕਿਹਾ ਕਿ ਸਿਰਫ਼ ਇਹ ਜਿੱਤ ਹੀ ਨਹੀਂ ਬਲਕਿ ਜੱਸਾ ਸਿੰਘ ਆਹਲੂਵਾਲੀਆ ਨੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਗ਼ੁਲਾਮ ਬਣਾ ਕੇ ਅਫ਼ਗ਼ਾਨਿਸਤਾਨ ਲਿਜਾਇਆ ਜਾ ਰਹੀਆਂ 2200 ਭਾਰਤੀ ਮਹਿਲਾਵਾਂ ਨੂੰ ਆਜ਼ਾਦ ਵੀ ਕਰਵਾਇਆ ਸੀ।

ਉਨ੍ਹਾਂ ਕਿਹਾ ਕਿ ਇਸੇ ਤਰ•ਾਂ ਪ੍ਰਿਥਵੀਰਾਜ ਚੌਹਾਨ ਭਾਰਤ ਦੇ ਮਹਾਨ ਰਾਜਾ ਹੋਏ ਜਿਨ੍ਹਾਂ  ਨੂੰ ਧਰਤੀ ਕਾ ਯੋਧਾ ਦਾ ਖ਼ਿਤਾਬ ਵੀ ਹਾਸਲ ਸੀ। ਇਹਨਾਂ ਦੀਆਂ ਤਸਵੀਰਾਂ ਲਾਉਣ ਬਾਰੇ ਸਪੀਕਰ ਨੂੰ ਵਿਚਾਰ ਕਰਨਾ ਚਾਹੀਦਾ ਹੈ।