• Home
  • ਟੀਕੇ ਲਗਾਉਣ ਨੂੰ ਲੈ ਕੇ ਸਿਹਤ ਵਿਭਾਗ ਨਾਲ ਬੱਚਿਆਂ ਦੇ ਮਾਪੇ ਹੋਏ ਗੁੱਥਮਗੁੱਥਾ

ਟੀਕੇ ਲਗਾਉਣ ਨੂੰ ਲੈ ਕੇ ਸਿਹਤ ਵਿਭਾਗ ਨਾਲ ਬੱਚਿਆਂ ਦੇ ਮਾਪੇ ਹੋਏ ਗੁੱਥਮਗੁੱਥਾ

ਦੀਨਾਨਗਰ - ਸਰਕਾਰ ਵੱਲੋਂ ਖ਼ਸਰੇ ਦੀ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਟੀਕਾਕਰਨ ਦੀ ਮੁਹਿੰਮ ਵਿੱਢੀ ਗਈ ਹੈ ,ਜਿਸ ਦੇ ਤਹਿਤ ਸਕੂਲਾਂ ਵਿਚ ਬੱਚਿਆਂ ਨੂੰ ਐਮਐਮਆਰ ਅਤੇ ਰੁਬੀਲਾ ਨਾਮ ਦਾ ਟੀਕਾ ਲਗਾਇਆ ਜਾ ਰਿਹਾ ਹੈ। ਪਰੰਤੂ ਇਸ ਟੀਕਾਕਰਨ ਦੀ ਮੁਹਿੰਮ ਵਿਰੁੱਧ ਅਫ਼ਵਾਹਾਂ ਵੀ ਉੱਠ ਰਹੀਆਂ ਹਨ, ਜਿਨ੍ਹਾਂ ਨੇ ਲੋਕਾਂ ਦੇ ਮਨਾਂ ਵਿਚ ਸ਼ੰਕੇ ਪੈਦਾ ਕਰ ਦਿੱਤੇ। ਉੱਥੇ ਜਦੋਂ ਕੁੱਝ ਦਿਨ ਪਹਿਲਾਂ ਕੁੱਝ ਥਾਵਾਂ ਤੋਂ ਟੀਕਾ ਲਗਾਉਣ ਤੋਂ ਬਾਅਦ ਬੱਚਿਆਂ ਦੇ ਬੇਹੋਸ਼ ਹੋਣ ਜਿਹੀਆਂ ਖ਼ਬਰਾਂ ਦਾ ਆਉਣਾ ਸ਼ੁਰੂ ਹੋਇਆ ਤਾਂ ਇਹਨਾਂ ਅਫ਼ਵਾਹਾਂ ਨੂੰ ਹੋਰ ਵੀ ਜ਼ਿਆਦਾ ਬਲ ਮਿਲਣ ਲੱਗਾ ਅਤੇ ਸੋਸ਼ਲ ਮੀਡੀਆ ਤੇ ਟੀਕਾਕਰਨ ਦੇ ਵਿਰੁੱਧ ਵਿਚ ਮੁਹਿੰਮ ਤੇਜ਼ ਹੋਣ ਲੱਗ ਪਈ ਅਤੇ ਮਾਪੇ ਵੀ ਇਸ ਮੁਹਿੰਮ ਨਾਲ ਜੁੜਨ ਲਈ ਸਸੋਪੰਜ ਵਿਚ ਪਏ ਨਜ਼ਰ ਆਏ। ਟੀਕਾਕਰਨ ਦੀ ਮੁਹਿੰਮ ਦੌਰਾਨ ਅੱਜ ਦੀਨਾਨਗਰ ਦੇ ਪੈਂਦੇ ਸਰਕਾਰੀ ਸਕੂਲ ਅਵਾਂਖਾ ਵਿਚ ਬੱਚਿਆਂ ਦੇ ਟੀਕੇ ਲਗਾਉਣ ਨੂੰ ਲੈ ਕੇ ਸਿਹਤ ਵਿਭਾਗ ਨਾਲ ਬੱਚਿਆਂ ਦੇ ਮਾਪੇ ਗੁੱਥਮਗੁੱਥਾ ਹੋ ਗਏ।ਇਸ ਉਪਰੰਤ ਸਿਹਤ ਵਿਭਾਗ ਦੀ ਟੀਮ ਨੇ ਟੀਕੇ ਲਗਾਉਣੇ ਬੰਦ ਕਰ ਦਿੱਤਾ। ਦੂਜੇ ਪਾਸੇ ਪੁਲਿਸ ਮੌਕੇ ਉੱਤੇ ਪਹੁੰਚ ਕੇ ਮਾਮਲੇ ਨੂੰ ਠੰਢਾ ਕਰ ਲਿਆ ਹੈ।