• Home
  • ਟਾਈਰ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਟਰੈਕਟਰ ਤੇ ਹੋਰ ਮਸ਼ੀਨਰੀ ਸੜ੍ਹ ਕੇ ਸਵਾਹ

ਟਾਈਰ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਟਰੈਕਟਰ ਤੇ ਹੋਰ ਮਸ਼ੀਨਰੀ ਸੜ੍ਹ ਕੇ ਸਵਾਹ

ਤਲਵੰਡੀ ਸਾਬੋ  (ਖਬਰ ਵਾਲੇ ਬਿਊਰੋ) ਸਥਾਨਕ ਪਿੰਡ ਭਾਗੀਵਾਂਦਰ ਵਿਖੇ ਲਾਲੇਆਣਾਂ ਸੜਕ ਤੇ ਸਥਿਤ ਇੱਕ ਟਾਈਰ ਫੈਕਟਰੀ ਵਿੱਚ ਅਚਾਨਕ ਤੇਲ ਦੇ ਭਰੇ ਟੈਕਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਉੱਥੇ ਫੈਕਟਰੀ ਦਾ ਇੱਕ ਟਰੈਕਟਰ ਤੇ ਹੋਰ ਮਸ਼ੀਨਰੀ ਸੜ੍ਹ ਕੇ ਸਵਾਹ ਹੋ ਗਈ ਤੇ ਅੱਗ ਲੱਗਣ ਨਾਲ ਇੱਕ ਵਿਅਕਤੀ ਦੇ ਜਖਮੀ ਹੋਣ ਦੀ ਖ਼ਬਰ ਵੀ ਹੈ। ਜਾਣਕਾਰੀ ਅਨੁਸਾਰ ਪਿੰਡ ਭਾਗੀਵਾਂਦਰ ਦੇ ਲਾਲੇਆਣਾ ਰੋੜ ਤੇ ਬਠਿੰਡਾ ਪੈਟਰੋ ਕੈਮੀਕਲ ਨਾਮ ਦੀ ਫੈਕਟਰੀ ਹੈ। ਜਿਥੇ ਪੁਰਾਣੇ ਟਾਇਰਾਂ ਨੂੰ ਸਾੜ ਕੇ ਤੇਲ ਕੱਢਿਆ ਜਾਦਾ ਹੈ, ਅੱਜ ਜਦੋ ਫੈਕਟਰੀ ਵਿੱਚੋ ਪਹਿਲਾਂ ਕੱਢੇ ਹੋਏ ਤੇਲ ਨੂੰ ਤੇਲ ਟੈਕਰ ਵਿੱਚ ਪਾਇਆ ਜਾ ਰਿਹਾ ਸੀ। ਤਾਂ ਉਸ ਸਮੇ ਅੱਗ ਲੱਗ ਗਈ ਭਾਵੇ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ। ਫਾਇਰ ਅਫਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਬੁੱਝਾਉਣ ਵਾਲਾ ਕੋਈ ਵੀ ਯੰਤਰ ਜਾਂ ਅੱਗ ਬੁਝਾਉਣ ਦਾ ਪ੍ਰਬੰਧ ਨਹੀ ਕੀਤਾ ਹੋਇਆ ਜੋ ਕਿ ਨਿਯਮਾ ਦੀ ਉਲੰਘਣਾ ਹੈ। ਉਨ੍ਹਾਂ ਦੱਸਿਆਂ ਕਿ ਸਮਾਂ ਰਹਿੰਦੇ ਸਾਡੀਆਂ ਟੀਮਾਂ ਨੇ ਅੱਗ ਤੇ ਕਾਬੂ ਪਾ ਲਿਆ ਨਹੀ ਤਾਂ ਟੈਕਰ ਦੇ ਫਟਣ ਨਾਲ ਵੱਡਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ।