• Home
  • ਜੇ ਫੰਡ ਜਾਰੀ ਨਾ ਹੋਏ ਤਾਂ, ਅਨਏਡਿਡ ਕਾਲੇਜਿਸ ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਤੋ ਫੀਸ ਲੈਣਗੇ-ਪੜਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਫੀਸ ਦੀ ਮੰਗ ਧੋਖਾਧੜੀ ਨਹੀ ਹੈ: ਜੈਕ

ਜੇ ਫੰਡ ਜਾਰੀ ਨਾ ਹੋਏ ਤਾਂ, ਅਨਏਡਿਡ ਕਾਲੇਜਿਸ ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਤੋ ਫੀਸ ਲੈਣਗੇ-ਪੜਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਫੀਸ ਦੀ ਮੰਗ ਧੋਖਾਧੜੀ ਨਹੀ ਹੈ: ਜੈਕ

ਚੰਡੀਗੜ 4 ਜੂਨ
ਜੈਕ ਨੇ 22 ਜੁਲਾਈ 2016 ਦੀ ਨੋਟੀਫਿਕੇਸ਼ਨ ਵਿੱਚ ਸੋਧ ਦੀ ਮੰਗ ਕੀਤੀ ਹੈ
ਪੰਜਾਬ ਦੇ 1500 ਪ੍ਰਾਈਵੇਟ ਕਾਲੇਜਿਜ਼ ਨੂੰ ਸੰਬੋਧਿਤ ਕਰਦੀ 14 ਸੰਗਠਨਾਂ ਦੀ ਸਾਂਝੀ ਕਮੇਟੀ, ਜੁਆਇੰਟ ਐਕਸ਼ਨ ਕਮੇਟੀ (ਜੈਕ) ਦੀ ਅੱਜ ਸ਼੍ਰੀ ਅਸ਼ਵਨੀ ਸੇਖਰੀ ਦੀ ਚੈਅਰਮੈਨਸ਼ਿਪ ਵਿੱਚ ਚੰਡੀਗੜ •ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕੋਂਫਰੈਂਸ ਹੋਈ। ਮੈਂਬਰ ਐਸੋਸਿਏਸ਼ਨ 1500 ਤੋ ਵੱਧ ਇਂਸਟੀਚਿਊਟਸ ਦੀ ਪ੍ਰਤੀਨਿਧਿਤਾ ਕਰਦੇ ਹਨ। ਜੈਕ ਦੇ ਸਪੋਕਸਮੈਨ ਡਾ: ਅੰਸ਼ੂ ਕਟਾਰੀਆ ਨੇ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜੈਕ ਨੇ ਪੰਜਾਬ ਸਰਕਾਰ ਤੋ ਪਿਛਲੀ ਸਰਕਾਰ ਵੱਲੋਂ 22 ਜੁਲਾਈ 2016 ਨੂੰ ਜਾਰੀ ਐਸਸੀ ਵਿਦਿਆਰਥੀਆਂ ਲਈ ਨੋਟੀਫਿਕੇਸ਼ਨ ਵਿੱਚ ਤੁਰੰਤ ਸੋਧ ਕਰਨ ਦੀ ਬੇਨਤੀ ਕੀਤੀ ਹੈ ਅਤੇ ਇਸ ਸੋਧ ਨੀਤੀ ਦੇ ਆਧਾਰ ਤੇ ਲੇਖਾ ਪਰੀਖਿਆ ਦੀ ਗਣਨਾ ਦੀ ਮੰਗ ਕੀਤੀ ਹੈ।
ਇਸ ਨੋਟੀਫਿਕੇਸ਼ਨ ਦੇ ਮੁਤਾਬਕ ਸਰਕਾਰ ਨੇ ਉਹਨਾਂ ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਫੀਸ ਨਾ ਦੇਣ ਦਾ ਫੈਸਲਾ ਕੀਤਾ ਹੈ ਜੋ ਸੰਸਥਾਵਾਂ ਵਿੱਚ 1, 2, 3 ਸਾਲ ਲਗਾਉਣ ਤੋਂ ਬਾਅਦ ਆਪਣਾ ਕੋਰਸ ਪੂਰਾ ਨਹੀ ਕਰ ਪਾਏ। ਲੇਖਾ ਪਰੀਖਿਆਂ ਟੀਮਾਂ ਨੇ ਇਸ ਨੀਤੀ ਦੇ ਆਧਾਰ ਤੇ 2011-12 ਸੈਸ਼ਨ ਦੀ ਇਤਰਾਜ਼ਯੋਗ ਗਣਨਾ ਕੀਤੀ ਹੈ ਜਦਕਿ ਇਹ 2016-17 ਸੈਸ਼ਨ ਤੋ ਲਾਗੂ ਕੀਤਾ ਗਿਆ ਸੀ। ਜੈਕ ਨੇ ਕਿਹਾ ਕਿ ਭਾਰਤ ਵਿੱਚ ਪੜਾਈ ਛਡਨ ਵਾਲੇ ਵਿਦਿਆਰਥੀਆਂ ਦੀ ਦਰ ਬਹੁਤ ਜਿਆਦਾ ਹੈ ਅਤੇ ਪੜਾਈ ਵਿੱਚ ਛੱਡ ਗਏ ਵਿਦਿਆਰਥੀਆਂ ਦੀ ਫੀਸ ਦੀ ਫੀਸ ਦੀ ਮੰਗ ਧੋਖਾਧੜੀ ਨਹੀ ਹੈ।
ਸਰਕਾਰੀ ਫੀਸ ਅਤੇ ਅਨਏਡਿਡ ਕਾਲੇਜਿਸ ਦੀ ਫੀਸ ਇੱਕੋ ਕਿਵੇਂ ਹੋ ਸਕਦੀ ਹੈ?
ਸਰਕਾਰ ਨੇ ਕੂਝ ਕੋਰਸਿਸ ਜਿਵੇਂ ਕਿ ਆਈਟੀਆਈ, ਬੀ.ਐੱਡ, ਈਟੀਟੀ,  ਬੀਏ, ਬੀ.ਕੋਮ, ਬੀ.ਐਸਸੀ ਆਦਿ ਤੇ ਫੀਸ ਕੈਪਿੰਗ ਨੂੰ ਵੀ ਲਾਗੂ ਕੀਤਾ ਹੈ ਜਿੱਥੇ ਸਰਕਾਰ ਦੀ ਫੀਸ ਅਨਏਡਿਡ ਕਾਲੇਜਿਸ ਤੋ ਘੱਟ ਹੈ। ਇਹਨਾਂ ਸੰਸਥਾਵਾਂ ਦੇ ਲਈ ਫੀਸ ਸਰਕਾਰ ਵਲੋ ਤੈਅ ਕੀਤਾ ਜਾਂਦੀ ਹੈ ਇਸ ਲਈ ਉਹ ਐਸਸੀ ਵਿਦਿਆਰਥੀਆਂ ਦੇ ਲਈ ਉਹੀ ਫੀਸ ਪ੍ਰਾਪਤ ਕਰਨ ਦੇ ਲਈ ਜਿੰਮੇਵਾਰ ਹਨ। ਇਸ ਨੀਤੀ ਦੇ ਕਾਰਣ ਉਹ ਇੰਸਟੀਚਿਊਟ ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਤੋ ਪੂਰੀ ਫੀਸ ਦੀ ਮੰਗ ਕਰ ਰਹੇ ਹਨ।
ਕਮਜੋਰ ਬੁਨਿਆਦ ਤੇ ਕਟੌਤੀ ਨੇ ਕੀਤਾ ਕੇਂਦਰ ਸਰਕਾਰ ਵਿੱਚ ਪੰਜਾਬ ਦਾ ਕੇਸ ਕਮਜੋਰ
ਸ਼੍ਰੀ ਸੇਖਰੀ ਨੇ ਅੱਗੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਲਾਗੂ ਦੋਸ਼ਪੂਰਣ ਨੀਤੀ ਦੇ ਕਾਰਣ ਸੰਸਥਾਨ ਪੀੜਿਤ ਹਨ। ਪੰਜਾਬ ਸਰਕਾਰ ਨੇ ਲੇਖਾਪਰੀਖਿਆਂ ਮੁਸੀਬਤਾਂ ਨੂੰ ਧਨ ਦੇ ਗਬਨ ਅਤੇ ਧੋਖਾਧੜੀ ਦੇ ਰੂਪ ਵਿੱਚ ਸੰਬੋਧਿਤ ਕਰਦੇ ਹੋਏ ਕੇਂਦਰ ਤੋ ਸਕਾਲਰਸ਼ਿਪ ਜਾਰੀ ਕਰਨ ਦੇ ਆਪਣੇ ਮਾਮਲੇ ਨੂੰ ਵੀ ਕਮਜੋਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਮਜੋਰ ਬੁਨਿਆਦ ਦੇ ਆਧਾਰ ਤੇ ਕਟੌਤੀ ਦਾ ਸਰਕਾਰ ਤੇ ਕੋਈ ਅਸਰ ਨਹੀ ਪਵੇਗਾ, ਜਿਸ ਨੇ ਸਾਲ 2016-17 ਤੱਕ ਸਿਰਫ 60.80 ਕਰੋੜ ਦੀ ਦੇਣਦਾਰੀ ਨਿਸ਼ਚਿਤ ਕੀਤੀ ਹੈ।
ਅੱਧੇ ਤੋ ਜਿਆਦਾ ਕਾਲੇਜਿਸ ਐਨਪੀਏ ਖਾਤੇ ਵਿੱਚ ਬਦਲ ਗਏ ਹਨ/ ਕਿਸਾਨਾਂ ਤੋ ਬਾਅਦ ਹੁਣ ਸਿੱਖਿਅਵਾਦੀ ਆਤਮਘਾਤੀ ਮੋੜ ਤੇ ਹਨ
ਕਿਸਾਨਾਂ ਤੋ ਬਾਅਦ ਹੁਣ ਸਿੱਖਿਆਵਾਦੀਆਂ ਨੇ ਆਤਮਹੱਤਿਆ ਸ਼ੁਰੂ ਕਰ ਦਿੱਤੀਆ ਹਨ। ਹਾਲ ਹੀ ਵਿੱਚ ਮੁਕਤਸਰ ਦੇ ਇੱਕ ਆਈਟੀਆਈ ਮਾਲਿਕ ਸੁਭਾਸ਼ ਭਟੇਜਾ ਨੇ ਆਤਮਹੱਤਿਆ ਕੀਤੀ ਹੈ। ਪਿਛਲੇ 2-3 ਸਾਲਾਂ ਵਿੱਚ ਫੰਡਾਂ ਦੇ ਭੁਗਤਾਨ ਨਾ ਹੋਣ ਦੇ ਕਾਰਣ ਅੱਧੇ ਤੋ ਜਿਆਦਾ ਕਾਲੇਜਿਸ ਐਨਪੀਏ ਅਕਾਊਂਟ ਵਿੱਚ ਤਬਦੀਲ ਹੋ ਗਏ ਹਨ। ਐਨਪੀਏ ਖਾਤਿਆਂ ਦਾ ਕਬਜਾ ਲੈਣ ਤੋ ਬਾਅਦ ਬੈਂਕਾਂ ਨੇ ਨੀਲਾਮੀ ਸ਼ੁਰੂ ਕਰ ਦਿੱਤੀ ਹੈ। ਇਹ ਹਾਲਾਤ ਪਿਛਲੇ 2-3 ਸਾਲਾਂ ਤੋ ਪੀਐਮਐਸ ਫੰਡ ਦੇ ਰਿਲਿਜ਼ ਨਾ ਹੋਣ ਦੇ ਕਾਰਣ ਪੈਦਾ ਹੋਏ ਹਨ।
ਮੁੱਖਮੰਤਰੀ ਨੇ 14 ਜੂਨ 2018 ਨੂੰ ਜੈਕ ਨੂੰ ਮਿਲਣ ਦੀ ਸਹਿਮਤੀ ਪ੍ਰਗਟ ਕੀਤੀ ਹੈ
ਜੈਕ ਨੇ ਪੰਜਾਬ ਸਰਕਾਰ ਤੋਂ ਐਸਸੀ ਦੇ ਲਈ ਪੀਐਮਐਸ ਦੇ ਕੁੱਲ 1600 ਕਰੋੜ ਤੋਂ ਜਿਆਦਾ ਰਾਸ਼ੀ ਵਿਚੋਂ ਉਹਨਾਂ ਦੇ 700 ਕਰੋੜ ਦੇ ਸ਼ੈਅਰ ਨੂੰ ਤੁਰੰਤ ਰਿਲਿਜ਼ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮਾਣਯੋਗ ਮੁੱਖਮੰਤਰੀ ਨੇ 14 ਜੂਨ ਨੂੰ ਜੈਕ ਦੀ ਚਿੰਤਾਵਾਂ ਨੂੰ ਸੁਣਨ ਅਤੇ ਸੰਬੋਧਿਤ ਕਰਨ ਦੇ ਲਈ ਮੀਟਿੰਗ ਦੀ ਸਹਿਮਤੀ ਪ੍ਰਗਟ ਕੀਤੀ ਹੈ। ਜੈਕ ਨੂੰ ਮੁੱਖਮੰਤਰੀ ਵੱਲੋਂ ਉਹਨਾਂ ਦੀ ਸਮੱਸਿਆਵਾਂ ਦੇ ਹੱਲ ਕਰਨ ਦੀ ਉਮੀਦ ਹੈ।
ਇਸ ਮੀਟਿੰਗ ਵਿੱਚ ਮਿ: ਜੇ.ਐਸ.ਧਾਲੀਵਾਲ ਅਤੇ ਮਿ: ਮਨਜੀਤ ਸਿੰਘ, ਪੁਟੀਆ; ਡਾ: ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ ਪੁੱਕਾ, ਮਿ: ਗੁਰਮੀਤ ਸਿੰਘ ਧਾਲੀਵਾਲ, ਅਕੈਡਮਿਕ ਐਡਵਾਈਜ਼ਰੀ ਕਾਊਸਿਂਲ; ਮਿ: ਜਗਜੀਤ ਸਿੰਘ, ਬੀ.ਐੱਡ ਫੈਡਰੇਸ਼ਨ; ਮਿ: ਚਰਨਜੀਤ ਸਿੰਘ ਵਾਲੀਆ, ਨਰਸਿੰਗ ਐਸੋਸਿਏਸ਼ਨ; ਮਿ: ਅਨਿਲ ਚੋਪੜਾ, ਕੇਨਫੈਡਰੇਸ਼ਨ ਆਫ ਅਨਏਡਿਡ ਕਾਲੇਜਿਸ; ਮਿ: ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ; ਮਿ: ਜਸਨੀਕ ਸਿੰਘ, ਬੀ.ਐੱਡ ਐਸੋਸਿਏਸ਼ਨ (ਪੰਜਾਬੀ ਯੂਨੀਵਰਸਿਟੀ) ; ਮਿ: ਐਸ.ਐਸ. ਸੰਧੂ, ਬੀ.ਐੱਡ ਐਸੋਸਿਏਸ਼ਨ (ਜੀਐਨਡੀਯੂ ਯੂਨੀ) ; ਮਿ: ਐਸ.ਐਸ. ਚੱਠਾ, ਪੰਜਾਬ ਡਿਗਰੀ ਕਾਲੇਜ ਐਸੋਸਿਏਸ਼ਨ; ਮਿ: ਸ਼ਿਮਾਂਸ਼ੂ ਗੁਪਤਾ ਆਈਟੀਆਈ ਐਸੋਸਿਏਸ਼ਨ; ਮਿ: ਰਾਜਿੰਦਰ ਸਿੰਘ ਧਨੌਆ ਅਤੇ ਮਿ: ਹਰਸਿਮਰਨ ਸਿੰਘ, ਧਾਲੀਵਾਲ ਐਸੋਸਿਏਸ਼ਨ ਆਫ ਪੋਲੀਟੈਕਨਿਕ ਕਾਲੇਜਿਸ ਵੀ ਇਸ ਮੀਟਿੰਗ ਵਿੱਚ ਮੋਜੂਦ ਸਨ।