• Home
  • ਜੇਲ੍ਹ ਵਿਚੋਂ 3 ਮੋਬਾਈਲ ਕੀਤੇ ਬਰਾਮਦ, ਕੈਦੀਆਂ ਨੇ ਜਮ ਕੀਤਾ ਹੰਗਾਮਾ, ਚੈਂਬਰ ਨੂੰ ਲਾਈ ਅੱਗ

ਜੇਲ੍ਹ ਵਿਚੋਂ 3 ਮੋਬਾਈਲ ਕੀਤੇ ਬਰਾਮਦ, ਕੈਦੀਆਂ ਨੇ ਜਮ ਕੀਤਾ ਹੰਗਾਮਾ, ਚੈਂਬਰ ਨੂੰ ਲਾਈ ਅੱਗ

ਗੁਰਦਾਸਪੁਰ-(ਖ਼ਬਰ ਵਾਲੇ ਬਿਊਰੋ)- ਅੱਜ ਗੁਰਦਾਸਪੁਰ ਜੇਲ੍ਹ ਵਿਚ ਜਦੋਂ ਕੈਦੀਆਂ ਦੀ ਤਲਾਸ਼ੀ ਲਈ ਗਈ ਤਾਂ ਕੈਦੀਆਂ ਨੇ ਜੇਲ੍ਹ ਦੀਆਂ ਛੱਤਾਂ ਉੱਤੇ ਚੜ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਕੁੱਝ ਕੈਦੀਆਂ ਨੇ ਜੇਲ੍ਹ ਦੇ ਚੈਂਬਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਜੇਲ੍ਹ ਵਿਚੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਜੇਲ੍ਹ ਦੀ ਤਲਾਸ਼ੀ ਦੌਰਾਨ ਜੇਲ੍ਹ ਦੇ 8 ਨੰਬਰ ਬੈਰਾਕ ਵਿਚੋਂ 3 ਮੋਬਾਈਲ ਬਰਾਮਦ ਕੀਤੇ ਗਏ। ਇਸ ਦੌਰਾਨ ਕੁੱਝ ਕੈਦੀਆਂ ਨੇ ਜੇਲ੍ਹ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੇ ਹੋਏ ਜਮ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਜੇਲ੍ਹ ਦੀਆਂ ਛੱਤਾਂ ਉੱਤੇ ਚੜ ਹੁੱਲੜਬਾਜ਼ੀ ਕਰਨ ਲੱਗੇ ਅਤੇ ਕੁੱਝ ਕੈਦੀਆਂ ਨੇ ਜੇਲ੍ਹ ਦੀ ਚੈਂਬਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਇਸ ਅੱਗ ਵਿਚ ਕਿਸੇ ਦੀ ਵੀ ਜਾਨੀ ਨੁਕਸਾਨ ਹੋਣ ਦੀ ਅਜੇ ਤੱਕ ਖ਼ਬਰ ਨਹੀਂ ਹੈ। ਦੂਜੇ ਪਾਸੇ ਜੇਲ੍ਹ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਵਿਚ ਪਾਏ ਗਏ ਦੋਸ਼ੀ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗਾ।