• Home
  • ਜੇਲ੍ਹ ‘ਚ ਅਚਨਚੇਤ ਕੀਤੀ ਚੈਕਿੰਗ, 6 ਮੋਬਾਈਲ ਅਤੇ ਸਿਮ ਕੀਤੇ ਬਰਾਮਦ

ਜੇਲ੍ਹ ‘ਚ ਅਚਨਚੇਤ ਕੀਤੀ ਚੈਕਿੰਗ, 6 ਮੋਬਾਈਲ ਅਤੇ ਸਿਮ ਕੀਤੇ ਬਰਾਮਦ

ਫ਼ਰੀਦਕੋਟ- ਦੇਰ ਰਾਤ ਫ਼ਰੀਦਕੋਟ ਕੇਂਦਰੀ ਮਾਡਰਨ ਜੇਲ੍ਹ 'ਚ ਅਚਨਚੇਤ ਚੈਕਿੰਗ ਕੀਤੀ ਗਈ, ਇਸ ਦੌਰਾਨ ਕੁੱਝ ਮੋਬਾਈਲ ਅਤੇ ਸਿਮ ਮਿਲੇ ਹਨ। ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਮਾਡਰਨ ਜੇਲ੍ਹ ਦੀ ਚੈਕਿੰਗ ਐੱਸ.ਪੀ. ਹੈੱਡ ਕੁਆਟਰ ਦੀਪਕ ਪਾਰੀਕ ਦੀ ਅਗਵਾਈ ਵਿਚ ਕਰੀਬ ਇੱਕ ਘੰਟਾ ਚੱਲੀ, ਚੈਕਿੰਗ ਦੌਰਾਨ ਲਗਭਗ 200 ਪੁਲਿਸ ਮੁਲਾਜ਼ਮ ਅਤੇ ਤਿੰਨ ਐੱਸ.ਐੱਚ.ਓਜ਼. ਵੱਲੋਂ ਜੇਲ੍ਹ ਦੇ ਕੋਨੇ-ਕੋਨੇ ਦੀ ਗੰਭੀਰਤਾ ਨਾਲ ਤਲਾਸ਼ੀ ਲਈ ਗਈ। ਇਸ ਚੈਕਿੰਗ ਦੌਰਾਨ ਪੁਲਿਸ ਵੱਲੋਂ 6 ਮੋਬਾਈਲ ਅਤੇ ਸਿਮ ਬਰਾਮਦ ਕੀਤੇ ਗਏ।