• Home
  • ਜੇਕਰ ਲੈਣਾ ਹੈ ਹਥਿਆਰ ਦਾ ਲਾਇਸੰਸ ਤਾਂ ਕਰਨਾ ਪਵੇਗਾ ਡੋਪ ਟੈਸਟ ਪਾਸ

ਜੇਕਰ ਲੈਣਾ ਹੈ ਹਥਿਆਰ ਦਾ ਲਾਇਸੰਸ ਤਾਂ ਕਰਨਾ ਪਵੇਗਾ ਡੋਪ ਟੈਸਟ ਪਾਸ

ਅੰਮ੍ਰਿਤਸਰ- ਹਥਿਆਰ ਰੱਖਣ ਵਾਲੇ ਸ਼ੌੰਕੀਆਂ ਨੂੰ ਹੁਣ ਲਾਇਸੰਸ ਲੈਣ ਲਈ ਡੋਪ ਟੈਸਟ ਦੀ ਪ੍ਰਕਿਰਿਆ ਪਾਸ ਕਰਨੀ ਜਰੂਰੀ ਹੋਵੇਗੀ। ਜੇਕਰ ਡੋਪ ਟੈਸਟ ਦੌਰਾਨ ਨਸ਼ੇ ਦੀ ਮਾਤਰਾ ਪਾਈ ਗਈ ਤਾਂ ਉਸ ਵਿਅਕਤੀ ਨੂੰ ਉਮਰ ਭਰ ਹਥਿਆਰ ਦਾ ਲਾਇਸੰਸ ਨਹੀਂ ਦਿੱਤਾ ਜਾਵੇਗਾ। ਅਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਡੋਪ ਟੈਸਟ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ।

ਡਾ. ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੋਪ ਟੈਸਟ ਇਸ ਲਈ ਕਰਵਾਇਆ ਜਾ ਰਿਹਾ ਹੈ ਕਿ ਕਿਤੇ ਹਥਿਆਰ ਲੈਣ ਵਾਲਾ ਨਸ਼ੇ ਦਾ ਆਦੀ ਤੇ ਨਹੀਂ। ਸਰਕਾਰ ਦੇ ਇਸ ਫੈਸਲੇ ਦਾ ਲੋਕਾਂ ਨੇ ਸਵਾਗਤ ਕੀਤਾ ਹੈ ਤੇ ਕਿਹਾ ਕਿ ਡੋਪ ਟੈਸਟ ਕਰਨਾ ਚੰਗਾ ਕਦਮ ਹੈ।