• Home
  • ਜੁਆਇੰਟ ਐਕਸ਼ਨ ਕਮੇਟੀ ਨੇ ਸਰਕਾਰ ਤੋ ਪੋਸਟ ਮੈਟ੍ਰਿਕ ਸਕੋਲਰਸ਼ਿਪ ਫੰਡ ਜਾਰੀ ਕਰਨ ਦੀ ਬੇਨਤੀ ਕੀਤੀ

ਜੁਆਇੰਟ ਐਕਸ਼ਨ ਕਮੇਟੀ ਨੇ ਸਰਕਾਰ ਤੋ ਪੋਸਟ ਮੈਟ੍ਰਿਕ ਸਕੋਲਰਸ਼ਿਪ ਫੰਡ ਜਾਰੀ ਕਰਨ ਦੀ ਬੇਨਤੀ ਕੀਤੀ

ਲੁਧਿਆਣਾ 16 ਮਈ
ਪੰਜਾਬ ਦੇ 1000 ਅਨਏਡਿਡ ਕਾਲਜਾਂ ਦੀ ਪ੍ਰਤੀਨਿਧਤਾ ਕਰ ਰਹੀਆਂ 13 ਵੱਖ ਵੱਖ ਐਸੋਸੀਏਸ਼ਨਾਂ ਦੀ ਇੱਕ  ਸਾਂਝੀ  ਮੀਟਿੰਗ ਜੁਆਇੰਟ ਐਕਸ਼ਨ ਕਮੇਟੀ (ਜੈਕ) ਦੇ ਅੰਤਰਗਤ ਹੋਈ। ਜਿਸ ਵਿੱਚ ਕਮੇਟੀ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਦੇ ਨਾਲ ਕੋਨਫੈਡਰੇਸ਼ਨ ਆਫ਼ ਪੰਜਾਬ ਅਨਏਡਿਡ ਇੰਸਟੀਚਿਊਸ਼ਨ ਨੂੰ  ਜੈਕ ਵਿੱਚ 14 ਵੀਂ ਐਸੋਸੀਏਸ਼ਨ ਵੱਜੋਂ ਸ਼ਾਮਲ ਕੀਤਾ ਗਿਆ।
ਇਸ ਮੌਕੇ ਅਸ਼ਵਨੀ ਸੇਖੜੀ; ਸਾਬਕਾ ਹੈਲਥ ਅਤੇ ਲੇਬਰ ਮੰਤਰੀ, ਪੰਜਾਬ; ਜਗਜੀਤ ਸਿੰਘ-ਪ੍ਰਧਾਨ, ਬੀ.ਐਡ ਫੈਡਰੇਸ਼ਨ; ਗੁਰਮੀਤ ਸਿੰਘ ਧਾਲੀਵਾਲ, ਅਕਾਦਮਿਕ ਸਲਾਹਕਾਰ ਫੋਰਮ (ਏ.ਏ.ਐਫ); ਅਨਿਲ ਚੋਪੜਾ-ਕੋਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨ; ਡਾ. ਅੰਸ਼ੂ ਕਟਾਰੀਆ-ਪ੍ਰਧਾਨ, ਪੁੱਕਾ; ਰਾਜਿੰਦਰ ਧਨੋਆ, ਪੌਲੀਟੈਕਨਿਕ ਐਸੋਸੀਏਸ਼ਨ; ਚਰਨਜੀਤ ਵਾਲੀਆ-ਪ੍ਰਧਾਨ, ਨਰਸਿੰਗ ਕਾਲਜ ਐਸੋਸੀਏਸ਼ਨ; ਨਿਰਮਲ ਸਿੰਘ-ਈ.ਟੀ.ਟੀ. ਫੈਡਰੇਸ਼ਨ; ਸ਼ਿਮਾਂਸ਼ੂ ਗੁਪਤਾ-ਆਈ.ਟੀ.ਆਈ. ਐਸੋਸੀਏਸ਼ਨ; ਸੁਖਮੰਦਰ ਸਿੰਘ ਚੱਠਾ-ਪੰਜਾਬ ਅਨਏਡਿਡ ਡਿਗਰੀ ਕਾਲਜਿਜ ਐਸੋਸੀਏਸ਼ਨ (ਪੁਡਕਾ.); ਵਿਪਿਨ ਸ਼ਰਮਾ, ਦੋਆਬਾ ਅਨਏਡਿਡ ਕਾਲਜਜ ਐਸੋਸੀਏਸ਼ਨ (ਡੁੱਕਾ) ਆਦਿ ਹਾਜਰ ਸਨ।
ਇਸ ਮੀਟਿੰਗ ਵਿੱਚ ਅਸ਼ਵਨੀ ਸੇਖੜੀ ਨੂੰ ਸਰਬਸੰਮਤੀ ਨਾਲ ਜੈਕ ਦੇ ਚੇਅਰਮੈਨ ਵੱਜੋਂ ਚੁਣਿਆ ਗਿਆ ਜਦਕਿ ਡਾ. ਅੰਸ਼ੂ ਕਟਾਰੀਆ-ਪ੍ਰਧਾਨ,ਪੁਕਾ ਨੂੰ ਜੈਕ ਦੇ ਬੁਲਾਰੇ ਵੱਜੋਂ ਜਾਰੀ ਰਹਿਣ ਲਈ ਬੇਨਤੀ ਕੀਤੀ ਗਈ।
ਇਸ ਦੋਰਾਨ ਕਮੇਟੀ ਦੇ ਮੈਂਬਰਾਂ ਨੇ ਪੰਜਾਬ ਦੇ ਅਨਏਡਿਡ ਕਾਲਜਾਂ ਨੂੰ ਬਚਾਉਣ ਲਈ ਵੱਖ-ਵੱਖ ਕਾਰਜ ਯੋਜਨਾਵਾਂ 'ਤੇ ਚਰਚਾ ਕੀਤੀ ਅਤੇ ਫੈਸਲਾ ਲਿਆ ਕਿ ਛੇਤੀ ਹੀ  ਪੋਸਟ ਮੈਟ੍ਰਿਕ ਸਕੋਲਰਸ਼ਿਪ (ਪੀ.ਐੱਮ.ਐੱਸ.) ਫੰਡ ਜਾਰੀ ਕਰਨ ਦੀ ਬੇਨਤੀ ਕਰਨ ਲਈ ਜੇ.ਏ.ਸੀ. ਦੇ ਪ੍ਰਤੀਨਿਧ ਮੰਡਲ ਵੱਲੋਂ ਰਾਜ ਅਤੇ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ।
ਇਸ ਮੌਕੇ ਜੈਕ ਦੇ ਚੇਅਰਮੈਨ ਨੇ ਕਿਹਾ ਕਿ ਕੁੱਲ ਮਿਲਾ ਕੇ ਕੇਂਦਰ ਸਰਕਾਰ ਦੇ 1,673.24 ਕਰੋੜ ਰੁਪਏ ਹਨ, ਜਿਸ ਵਿੱਚੋ 2015-2016 ਦੇ ਲਈ 328.72 ਕਰੋੜ ਰੁਪਏ , 2016-2017 ਦੇ ਲਈ 719.52 ਕਰੋੜ ਰੁਪਏ ਅਤੇ ਸਾਲ 2017-2018 ਦੇ 625 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ ਹਨ।
ਇਸ ਦੋਰਾਨ ਡੈਲੀਗੇਸ਼ਨ ਨੇ ਪਰਵੀਨ ਕੁਮਾਰ ਥਿੰਦ-ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਸ਼ਾਹ. ਚੰਦਰ ਗੈਂਦ-ਆਈ.Â.ੇਐਸ, ਸਕੱਤਰ, ਪੀ.ਐਸ.ਬੀ.ਟੀ.ਈ.ਆਈ.ਟੀ ਮੁਲਾਕਾਤ ਕੀਤੀ ਅਤੇ ਉਨ•ਾਂ ਨੂੰ ਇੰਜੀਨੀਅਰਿੰਗ, ਪੌਲੀਟੈਕਨਿਕ, ਆਈ.ਟੀ.ਆਈ ਕਾਲਜਿਜ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਦੇ ਅੰਤ ਵਿੱਚ ਸੇਖੜੀ ਨ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ•ਾਂ ਨੂੰ ਭਰੋਸਾ ਦਿੱਤਾ ਕਿ ਉਹ ਸਿੱਖਿਆ ਭਾਈਚਾਰੇ ਹਮੇਸ਼ਾ ਵਧੀਆ ਕੰਮ ਕਰਨਗੇ ਅਤੇ ਤਰੱਕੀ ਦੇ ਰਾਹ ਵੱਲ ਲੈ ਕੇ ਜਾਣਗੇ।