• Home
  • ਜੀਓ ਦੀ ਸ਼ਿਕਾਇਤ ‘ਤੇ ਏਅਰਟੈੱਲ ਨੂੰ ਇਕ ਹਫ਼ਤੇ ਅੰਦਰ ਜਵਾਬ ਦੇਣ ਨੂੰ ਕਿਹਾ

ਜੀਓ ਦੀ ਸ਼ਿਕਾਇਤ ‘ਤੇ ਏਅਰਟੈੱਲ ਨੂੰ ਇਕ ਹਫ਼ਤੇ ਅੰਦਰ ਜਵਾਬ ਦੇਣ ਨੂੰ ਕਿਹਾ

ਨਵੀਂ ਦਿੱਲੀ- ਦੂਰਸੰਚਾਰ ਵਿਭਾਗ ਨੇ ਈ-ਸਿਮ ਨੂੰ ਲੈ ਕੇ ਰਿਲਾਇੰਸ ਜੀਓ ਦੀ ਸ਼ਿਕਾਇਤ 'ਤੇ ਏਅਰਟੈੱਲ ਨੂੰ ਇਕ ਹਫ਼ਤੇ ਅੰਦਰ ਜਵਾਬ ਦੇਣ ਨੂੰ ਕਿਹਾ ਹੈ। ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਰਿਲਾਇੰਸ ਜੀਓ ਨੇ ਦੋਸ਼ ਲਾਇਆ ਸੀ ਕਿ ਏਅਰਟੈੱਲ ਨੇ ਐਪਲ ਵਾਚ 3 ਈ-ਸਿਮ ਨੂੰ ਚਲਾਉਣ 'ਚ ਤਜਵੀਜ਼ਾਂ ਦਾ ਉਲੰਘਣ ਕੀਤਾ ਹੈ। ਈ-ਸਿਮ ਇਕ ਅਜਿਹਾ ਹੱਲ ਹੈ ਜਿਸ ਤਹਿਤ ਖਪਤਕਾਰ ਬਿਨਾ ਨੰਬਰ ਬਦਲੇ ਆਪਣੇ ਸਮਾਰਟਫੋਨ 'ਚ ਲੱਗੇ ਸਿਮ ਰਾਹੀਂ ਹੀ ਐਪਲ ਵਾਚ ਤੋਂ ਕਾਲਿੰਗ ਸਹੂਲਤ ਦਾ ਲਾਭ ਲੈ ਸਕਦਾ ਹੈ। ਵਿਭਾਗ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਨ੍ਹਾਂ ਸੇਵਾਵਾਂ ਦੀ ਸੁਰੱਖਿਆ ਮਨਜ਼ੂਰੀ ਪ੍ਰੀਖਿਆ 23 ਮਈ ਅਤੇ 30 ਮਈ ਨੂੰ ਹੋਣੀ ਹੈ। ਵਿਭਾਗ ਨੇ ਏਅਰਟੈੱਲ ਨਾਲ ਇਸ ਸਬੰਧ 'ਚ 17 ਮਈ ਨੂੰ ਕਈ ਮੁੱਦਿਆਂ ਨੂੰ ਲੈ ਕੇ ਇਕ ਹਫ਼ਤੇ ਅੰਦਰ ਸਪੱਸ਼ਟੀਕਰਨ ਦੇਣ ਨੂੰ ਆਖਿਆ।