• Home
  • ਜਾਤ ਦੀ ਚਮਾਰੀ ਕਹਿਣ ਵਾਲੀ ਐਸਜੀਪੀਸੀ ਮੈਂਬਰ ਉੱਤੇ ਮਾਮਲਾ ਹੋਇਆ ਦਰਜ

ਜਾਤ ਦੀ ਚਮਾਰੀ ਕਹਿਣ ਵਾਲੀ ਐਸਜੀਪੀਸੀ ਮੈਂਬਰ ਉੱਤੇ ਮਾਮਲਾ ਹੋਇਆ ਦਰਜ

ਪਟਿਆਲਾ- ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਸੇਵਾ ਕਰਦੀ ਐਸਜੀਪੀਸੀ ਮੈਂਬਰ ਬੀਬੀ ਜਤਿੰਦਰ ਕੌਰ ਵਾਸੀ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਨਾਭਾ ਉੱਤੇ ਜਾਤੀ ਸੂਚਕ ਸ਼ਬਦ ਬੋਲਣ ਦੋਸ਼ ਵਿਚ ਮਾਮਲਾ ਦਰਜ ਕਰ ਲਿਆ। ਹੈ। ਜਾਣਕਾਰੀ ਅਨੁਸਾਰ ਜਤਿੰਦਰ ਕੌਰ ਨੇ ਬਲਜਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਕੁਆਟਰ ਨੰ. 4 ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਜੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਸੇਵਾ ਕਰਦੀ ਹੈ ਨੂੰ ਜਾਤੀ ਸ਼ਬਦ ਬੋਲੇ ਸਨ, ਇੱਥੋਂ ਤੱਕ ਕਿ ਬੀਬੀ ਜਤਿੰਦਰ ਕੌਰ ਨੇ ਜਾਤ ਸੰਬੰਧੀ ਨੋਟ ਤੇ ਵੀ ਲਿਖ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੋਲਕ ਗਿਣੀ ਜਾਂਦੀ ਹੈ ਤਾਂ ਬੀਬੀਆਂ ਦੀ ਤਲਾਸ਼ੀ ਬੀਬੀ ਹੀ ਲੈਂਦੀ ਹੈ, ਪਰ ਜਤਿੰਦਰ ਕੌਰ ਨੇ ਆਪਣੀ ਤਲਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ, ਤਲਾਸ਼ੀ ਬਲਜਿੰਦਰ ਕੌਰ ਨੇ ਲੈਣੀ ਸੀ, ਬਲਜਿੰਦਰ ਕੌਰ ਟੌਹੜਾ ਦੀ ਵਸਨੀਕ ਹੈ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਸੇਵਾ ਕਰਦੀ ਹੈ, ਪਰ ਜਤਿੰਦਰ ਕੌਰ ਨੇ ਬਲਜਿੰਦਰ ਕੌਰ ਨੂੰ ਤਲਾਸ਼ੀ ਨਹੀਂ ਲੈਣ ਦਿੱਤੀ ਕਿਹਾ ‘‘ਇਹ ਜਾਤ ਦਾ ਨਾਮ ਲੈ ਕੇ ‘ਚਮਾਰੀ’’ ਹੈ ਮੈਂ ਇਸ ਤੋਂ ਤਲਾਸ਼ੀ ਨਹੀਂ ਕਰਾਉਣੀ। ਮਾਮਲਾ ਇੱਥੇ ਹੀ ਬਸ ਨਹੀਂ ਹੋਇਆ ਸਗੋਂ ਮਾਮਲਾ ਅੱਗੇ ਵੱਧ ਗਿਆ, ਉਸ ਜਤਿੰਦਰ ਕੌਰ ਨੇ ਨੋਟ ਤੇ ਵੀ ਲਿਖ ਦਿੱਤਾ ਕਿ ਮੈ ਜਾਤ ਆਧਾਰਤ ਸ਼ਬਦ ਲਿਖ ਕੇ ਕਿ ਮੈਂ ਉਸ ਤੋਂ ਤਲਾਸ਼ੀ ਨਹੀਂ ਕਰਾਉਣੀ, ਇਹ ਮਾਮਲਾ ਗੁਰਦੁਆਰੇ ਦੇ ਮੈਨੇਜਰਾਂ ਤੋਂ ਲੈ ਕੇ ਪ੍ਰਧਾਨ ਨੇ ਵੀ ਦਬਾਈ ਰੱਖਿਆ ਪਰ ਜਤਿੰਦਰ ਕੌਰ ਦੀ ਬਦਲੀ ਕਰ ਦਿੱਤੀ, ਬਰਖ਼ਾਸਤ ਨਹੀਂ ਕੀਤਾ। ਹੁਣ ਐਸਸੀ ਕਮਿਸ਼ਨ ਦੇ ਕਹਿਣ ਤੇ ਇਸ ਬੀਬੀ ਜਤਿੰਦਰ ਕੌਰ ਖ਼ਿਲਾਫ਼ ਥਾਣਾ ਅਨਾਜ ਮੰਡੀ ਪਟਿਆਲਾ ਵਿਚ ਅਧੀਨ ਧਾਰਾ Sec 3 (1) (1) (X) SC & ST Act ਤਹਿਤ ਪਰਚਾ ਦਰਜ ਹੋ ਗਿਆ ਹੈ।