• Home
  • ਜਾਂਚ- ਨਿਪਾਹ ਵਾਇਰਸ ਫੈਲਾਉਣ ਦਾ ਮੁੱਖ ਕਾਰਨ ਚਮਗਿੱਦੜ ਨਹੀਂ

ਜਾਂਚ- ਨਿਪਾਹ ਵਾਇਰਸ ਫੈਲਾਉਣ ਦਾ ਮੁੱਖ ਕਾਰਨ ਚਮਗਿੱਦੜ ਨਹੀਂ

ਨਵੀਂ ਦਿੱਲੀ- (ਖਬਰ ਵਾਲੇ ਬਿਊਰੋ)- ਨਿਪਾਹ ਵਾਇਰਸ ਨੂੰ ਲੈ ਕੇ ਲੋਕ ਕੇਵਲ ਸਦਮੇ ਵਿਚ ਹੀ ਨਹੀਂ ਸਗੋਂ ਇਸ ਵਾਇਰਸ ਦੀ ਚਪੇਟ ਵਿਚ ਆਉਣ ਨਾਲ ਹੁਣ ਤੱਕ ਕਰੀਬ 12 ਲੋਕਾਂ ਦੀ ਮੌਤ ਹੋ ਗਈ ਹੈ। ਨਪਾਹ ਵਾਇਰਸ ਨੂੰ ਲੈ ਕੇ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਚਮਗਿੱਦੜ ਤੋਂ ਇਸਦੇ ਵਾਇਰਸ ਫੈਲ ਰਹੇ ਹਨ ਪਰ ਹੁਣ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨਿਪਾਹ ਵਾਇਰਸ ਦਾ ਮੁੱਖ ਕਾਰਨ ਚਮਗਿੱਦੜ ਨਹੀਂ ਹੈ। ਕੇਰਲ ਦੇ ਕੋਝੀਕੋਡ ਅਤੇ ਮੱਲਪੁਰਮ ਵਿਚ ਨਿਪਾਹ ਵਾਇਰਸ ਦੇ ਫੈਲਣ ਦੇ ਪਿੱਛੇ ਚਮਗਿੱਦੜ ਦੇ ਹੋਣ ਦੀ ਗੱਲ ਤੋਂ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ ਹੈ। ਭੋਪਾਲ ਵਿਚ ਉੱਚ ਸੁਰੱਖਿਆ ਪਸ਼ੂ ਰੋਗ ਪ੍ਰਯੋਗਸ਼ਾਲਾ ਵਿਚ ਚਮਗਿੱਦੜ ਅਤੇ ਸੂਰਾਂ ਦੇ ਕੁਲ 21 ਨਮੂਨੇ ਭੇਜੇ ਗਏ ਸਨ। ਜਿਸਦੇ ਨਤੀਜੇ ਨਕਾਰਾਤਮਕ ਪਾਏ ਗਏ। ਕੇਂਦਰੀ ਪਸ਼ੂ ਪਾਲਨ ਐਸਪੀ ਸੁਰੇਸ਼ ਦੀ ਅਗਵਾਈ ਵਾਲੀ ਇਕ ਟੀਮ ਨੇ ਪ੍ਰਭਾਵਿਤ ਖੇਤਰਾਂ ਵਿਚ ਜਾਨਵਰਾਂ ਦੀ ਜਾਂਚ ਦੇ ਬਾਅਦ ਕਿਹਾ ਕਿ ਜਾਨਵਰਾਂ ਵਿਚ ਨਿਪਾਹ ਵਾਇਰਸ ਦੀ ਕਿਸੇ ਤਰ੍ਹਾਂ ਦੇ ਘਟਨਾ ਦੀ ਪਹਿਚਾਣ ਨਹੀਂ ਹੋਈ ਹੈ ਅਤੇ ਇਸ ਵਾਇਰਸ ਤੋਂ ਸਿਰਫ ਇਨਸਾਨ ਪ੍ਰਭਾਵਿਤ ਹੋਏ ਹਨ। ਭੋਪਾਲ ਲੈਬ ਵਿਚ ਕਈ ਸੈਂਪਲਸ ਭੇਜੇ ਗਏ ਸਨ, ਜਿਨ੍ਹਾਂ ਵਿਚ ਉਹ ਚਮਗਿੱਦੜ ਵੀ ਸ਼ਾਮਿਲ ਸੀ ਜੋ ਪੇਰੰਬਰਾ ਪਿੰਡ ਵਿਚ ਨਿਪਾਹ ਵਾਇਰਸ ਦੇ ਪੀੜਿਤ ਮੂਸੇ ਦੇ ਘਰ ਮਿਲੇ ਸਨ। ਮੂਸੇ ਦੀ ਦੋਨੋ ਬੇਟੀਆਂ ਅਤੇ ਰਿਸ਼ਤੇਦਾਰ ਦੀ ਵੀ ਇਸ ਵਾਇਰਸ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਾਰੇ 21 ਸੈਂਪਲ ਪੇਰੰਬਰਾ ਅਤੇ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਇਕੱਠੇ ਕੀਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਐਨਆਈਵੀ ਦਾ ਟਰਾਂਸਮਿਸ਼ਨ ਇੰਨਫੈਕਸ਼ਨ ਚਮਗਿੱਦੜ, ਸੂਰ ਜਾਂ ਹੋਰ ਐਨਆਈਵੀ ਇੰਨਫੈਕਸ਼ਨ ਲੋਕਾਂ ਨਾਲ ਸਿੱਧੇ ਸੰਪਰਕ ਵਿਚ ਆਉਣ ਨਾਲ ਹੁੰਦਾ ਹੈ ਪਰ ਜੋ ਨਤੀਜੇ ਸਾਹਮਣੇ ਆਏ ਹਨ ਉਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਇਹ ਨਿਪਾਹ ਵਾਇਰਸ ਚਮਗਿੱਦੜਾਂ ਤੋਂ ਨਹੀਂ ਆਇਆ ਹੈ।