• Home
  • ਜ਼ਿਲ੍ਹੇ ਦੇ ਵਿਕਾਸ ਲਈ 555 ਕਰੋੜ ਰੁਪਏ ਦਾ ਕੀਤਾ ਐਲਾਨ

ਜ਼ਿਲ੍ਹੇ ਦੇ ਵਿਕਾਸ ਲਈ 555 ਕਰੋੜ ਰੁਪਏ ਦਾ ਕੀਤਾ ਐਲਾਨ

ਤਰਨਤਾਰਨ- (ਖਬਰ ਵਾਲੇ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨ ਤਾਰਨ ਜ਼ਿਲ੍ਹੇ ਦੇ ਵਿਕਾਸ ਲਈ 555 ਕਰੋੜ ਰੁਪਏ ਦੀ ਘੋਸ਼ਣਾ ਕੀਤੀ ਹੈ। ਮੁੱਖ ਮੰਤਰੀ ਨੇ 6 ਜਿਲਿਆਂ ਦੇ ਵਲੰਟੀਅਰਾਂ ਤੇ ਅਧਿਕਾਰੀਆਂ ਨੂੰ ਸਹੁੰ ਚੁਕਾਈ ਹੈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ  ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਰੋਕੋ ਅਭਿਆਨ ਦੇ ਤਹਿਤ 6 ਜ਼ਿਲ੍ਹਿਆਂ ਦੇ ਡਿਪੌ ਵਾਲੰਟੀਅਰਜ਼ ਨੂੰ ਦੂਜੀ ਪੜਾਅ ਦੀ ਜਾਣਕਾਰੀ ਦੇਣ ਲਈ ਤਰਨਤਾਰਨ ਪਹੁੰਚੇ ਹੋਏ ਸਨ। ਇਸ ਦੇ ਨਾਲ ਹੀ ਉਹ ਪ੍ਰੋਗਰਾਮ ਵਿੱਚ ਓਟ ਕੇਂਦਰਾਂ ਦੀ ਵੀ ਜਿਲ੍ਹੇ ਚ ਸ਼ੁਰੂਆਤ ਕਰਨਗੇ । ਪੰਜਾਬ ਸਰਕਾਰ ਨੇ ਪੰਜਾਬ ਵਿੱਚ 26 ਨਵੇਂ ਓਟ ਕੇਂਦਰ ਖੋਲਣ ਦਾ ਟੀਚਾ ਰਖਿਆ ਹੈ। ਇਸ ਮੌਕੇ ਤੇ ਸਿਖਿਆ ਮੰਤਰੀ ਓ ਪੀ ਸੋਨੀ, ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ, ਹਲਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ, ਹਰਮਿੰਦਰ ਸਿੰਘ ਗਿੱਲ, ਸੁਖਪਾਲ ਸਿੰਘ ਭੁਲਰ ਆਦਿ ਆਗੂ ਹਾਜਰ ਸਨ।