• Home
  • ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ 15 ਮਈ  ਤੋਂ 17 ਮਈ 2018 ਤੱਕ ਕਪੂਰਥਲਾ, ਤਰਨਤਾਰਨ ਅਤੇ ਅੰਮ੍ਰਿਤਸਰ ਜਾਵੇਗਾ

ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ 15 ਮਈ  ਤੋਂ 17 ਮਈ 2018 ਤੱਕ ਕਪੂਰਥਲਾ, ਤਰਨਤਾਰਨ ਅਤੇ ਅੰਮ੍ਰਿਤਸਰ ਜਾਵੇਗਾ

ਚੰਡੀਗੜ, 4 ਮਈ :
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀਮਦ ਭਗਵਤ ਗੀਤਾ ਅਤੇ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਕਾਇਮ ਕੀਤਾ ਜਸਟਿਸ ਰਣਜੀਤ ਸਿੰਘ (ਸੇਵਾਮੁਕਤ) ਕਮਿਸ਼ਨ ਗਵਾਹਾਂ ਦੇ ਬਿਆਨ ਦਰਜ ਕਰਨ ਲਈ 15 ਮਈ 2018 ਤੋਂ 17 ਮਈ 2018 ਤੱਕ ਜ਼ਿਲਾ ਕਪੂਰਥਲਾ, ਤਰਨਤਾਰਨ ਅਤੇ ਅੰਮ੍ਰਿਤਸਰ ਜਾਵੇਗਾ।
ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਕਮਿਸ਼ਨ ਹੁਣ ਤੱਕ ਐਸ.ਏ.ਐਸ. ਨਗਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), ਫਤਹਿਗੜ ਸਾਹਿਬ, ਪਟਿਆਲਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਬਰਨਾਲਾ, ਲੁਧਿਆਣਾ, ਜਲੰਧਰ, ਮੋਗਾ, ਸੰਗਰੂਰ ਜ਼ਿਲਿਆਂ ਦਾ ਦੌਰਾ ਕਰ ਚੁੱਕਿਆ ਹੈ ਉਨ•ਾਂ ਕਿਹਾ ਕਿ ਦੋਰੇ ਦੋਰਾਨ ਬੇਅਦਬੀ ਵਾਲੀਆਂ ਘਟਨਾਵਾਂ ਨਾਲ ਸਬੰਧਤ ਥਾਵਾਂ ਦੇ ਦੌਰੇ ਦੌਰਾਨ ਕਮਿਸ਼ਨ ਉਨਾਂ ਗਵਾਹਾਂ ਦੇ ਬਿਆਨ ਦਰਜ ਕਰੇਗਾ, ਜਿਹੜੇ ਬਿਆਨ ਦਰਜ ਕਰਵਾਉਣ ਦੇ ਇੱਛੁਕ ਹੋਣਗੇ।
ਬੁਲਾਰੇ ਨੇ ਕਿਹਾ ਕਿ ਆਪਣੀ ਇਸ ਫੇਰੀ ਦੋਰਾਨ ਅੰਮ੍ਰਿਤਸਰ ਜਾਣ ਸਮੇਂ ਕਪੂਰਥਲਾ ਜ਼ਿਲ•ੇ ਦੇ ਹਮੀਰਾ ਦਾ ਦੋਰਾ 15 ਮਈ 2018 ਨੂੰ ਕਰਨਗੇ ਇਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਅਧੀਨ ਆਉਦੇ ਸਠਿਆਲਾ ਅਤੇ ਨਿੱਝਰਪੁਰਾ ਦਾ ਦੋਰਾ ਕਰੇਗਾ।
ਕਮਿਸ਼ਨ 16 ਮਈ 2018 ਨੂੰ ਤਰਨਤਾਰਨ ਜ਼ਿਲ•ੇ ਦੇ ਤੋਟੀ ਪਿੰਡ ਦਾ ਦੋਰਾ ਕਰੇਗਾ ਅਤੇ ਕੁਝ ਹੋਰ ਥਾਵਾਂ ਤੇ ਵੀ ਜਾਵੇਗਾ ਜਦਕਿ 17 ਮਈ 2018 ਨੂੰ ਅੰਮ੍ਰਿਤਸਰ ਜ਼ਿਲ•ੇ ਦਾ ਦੋਰਾ ਕਰਨਗੇ।
ਬੁਲਾਰੇ ਨੇ ਅੱਗੇ ਕਿਹਾ ਕਿ ਕਮਿਸ਼ਨ ਸਾਹਮਣੇ ਬਿਆਨ ਦਰਜ ਕਰਵਾਉਣ ਦਾ ਚਾਹਵਾਨ ਕੋਈ ਵੀ ਵਿਅਕਤੀ ਦੱਸੀਆਂ ਮਿਤੀਆਂ ਨੂੰ ਕਪੂਰਥਲਾ, ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਕਮਿਸ਼ਨ ਸਾਹਮਣੇ ਜਾਂ ਕਿਸੇ ਵੀ ਕੰਮ ਵਾਲੇ ਦਿਨ ਕਮਿਸ਼ਨ ਦੇ ਦਫ਼ਤਰ ਟਾਵਰ ਨੰਬਰ 5, ਚੌਥੀ ਮੰਜ਼ਿਲ, ਵਣ ਭਵਨ, ਸੈਕਟਰ-68, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ ਵਿੱਚ ਪੇਸ਼ ਹੋ ਸਕਦਾ ਹੈ।