• Home
  • ਜਲੰਧਰ ਐਕਸ਼ਨ ਤੋਂ ਬਾਅਦ :-ਨਵਜੋਤ ਸਿੱਧੂ ਦਾ ਦੋ ਟੁੱਕ ਜਵਾਬ ,ਕਿਹਾ ਜਦੋਂ ਚੰਗਾ ਕੰਮ ਕਰਾਂਗੇ ਤਾਂ ਵਿਰੋਧ ਵੀ ਹੋਵੇਗਾ

ਜਲੰਧਰ ਐਕਸ਼ਨ ਤੋਂ ਬਾਅਦ :-ਨਵਜੋਤ ਸਿੱਧੂ ਦਾ ਦੋ ਟੁੱਕ ਜਵਾਬ ,ਕਿਹਾ ਜਦੋਂ ਚੰਗਾ ਕੰਮ ਕਰਾਂਗੇ ਤਾਂ ਵਿਰੋਧ ਵੀ ਹੋਵੇਗਾ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਜਲੰਧਰ ਚ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਵੱਲੋਂ ਨਾਜਾਇਜ਼ ਕਾਲੋਨੀਆਂ ਤੇ ਨਾਜਾਇਜ਼ ਉਸਾਰੀਆਂ ਗਈਆਂ ਇਮਾਰਤਾਂ ਦੀ ਚੈਕਿੰਗ ਲਈ ਮਾਰੇ ਗਏ ਅਚਨਚੇਤ ਛਾਪੇ ਤੋਂ ਬਾਅਦ ਜਲੰਧਰ ਚ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਵੱਲੋਂ ਕੀਤੇ ਗਏ ਆਪਣੀ ਹੀ ਸਰਕਾਰ ਦੇ ਮੰਤਰੀ ਦੇ ਵਿਰੋਧ ਪ੍ਰਦਰਸ਼ਨ ਦੇ ਸੰਬੰਧ ਚ ਨਵਜੋਤ ਸਿੱਧੂ ਨੇ ਦੋ ਟੁੱਕ ਜਵਾਬ ਦੇ ਦਿੱਤਾ ਹੈ ।ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਗਲਤ ਕੰਮ ਮੇਰੇ ਵਿਭਾਗ ਵਿੱਚ ਨਹੀਂ ਚੱਲੇਗਾ ,ਉਨ੍ਹਾਂ ਕਿਹਾ ਕਿ ਜਦੋਂ ਕੋਈ ਸਹੀ ਕੰਮ ਕਰਦਾ ਹੈ ਤਾਂ ਉਸ ਦਾ ਵਿਰੋਧ ਜ਼ਰੂਰ ਹੁੰਦਾ ਹੈ, ਉਸ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ।ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਦੋ ਦਿਨ ਪਹਿਲਾਂ ਜਲੰਧਰ ਵਿਚ ਅਚਾਨਕ ਛਾਪੇਮਾਰੀ ਕਰਕੇ ਜਿੱਥੇ ਕਲੋਨਾਈਜ਼ਰਾਂ ਨਾਲ ਮਿਲੀ ਭੁਗਤ ਨਾਲ ਆਪਣੇ ਵਿਭਾਗ ਦੇ ਅੱਧੀ ਦਰਜਨ ਤੋਂ ਵਧੇਰੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ ਉੱਥੇ ਨਾਜਾਇਜ਼ ਉਸਰੀਆਂ ਹੋਈਆਂ ਇਮਾਰਤਾਂ ਨੂੰ ਢਾਹੁਣ ਦੇ ਆਦੇਸ਼ ਵੀ ਦੇ ਦਿੱਤੇ ਸਨ ।।ਦੂਜੇ ਪਾਸੇ ਇਸ ਦੇ ਵਿਰੋਧ ਵਜੋਂ ਜਲੰਧਰ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਆਪਣੀ ਸਰਕਾਰ ਦੇ ਹੀ ਮੰਤਰੀ ਦਾ ਵਿਰੋਧ ਕੀਤਾ ਸੀ ਅਤੇ ਪ੍ਰਾਪਰਟੀ ਡੀਲਰਾਂ ਵੱਲੋਂ ਸ਼ਾਮਿਲ ਹੋਏ ਸਨ ਜਿਨ੍ਹਾਂ ਨੇ ਨਵਜੋਤ ਸਿੱਧੂ ਦਾ ਪੁਤਲਾ ਵੀ ਫੂਕਿਆ ਸੀ ।