• Home
  • ਜਰਨੈਲ ਹਰੀ ਸਿੰਘ ਨਲੂਆ ਦਾ ਸੂਰਮਗਤੀ ਦਿਵਸ 30 ਅਪ੍ਰੈਲ ਨੂੰ 

ਜਰਨੈਲ ਹਰੀ ਸਿੰਘ ਨਲੂਆ ਦਾ ਸੂਰਮਗਤੀ ਦਿਵਸ 30 ਅਪ੍ਰੈਲ ਨੂੰ 

 ਚੰਡੀਗੜ੍ਹ 25 ਅਪਰੈਲ (ਪਰਮਿੰਦਰ ਸਿੰਘ ਜੱਟਪੁਰੀ )
 ਪਿੰਡ ਕੋਟਲਾ ਸ਼ਾਹੀਆ(ਨੇੜੇ ਖੰਡ ਮਿੱਲ ਬਟਾਲਾ) ਵਿਖੇ ਪਿਛਲੇ ਸੱਤ ਸਾਲ ਤੋਂ ਜਰਨੈਲ ਹਰੀ ਸਿੰਘ ਨਲੂਆ ਦਾ ਸ਼ਹੀਦੀ ਦਿਵਸ ਸੂਰਮਗਤੀ ਦਿਵਸ ਵਜੋਂ 30ਅਪਰੈਲ ਨੂੰ ਪਿੰਡ  ਦੇ ਗੁਰਦਵਾਰਾ ਸਾਹਿਬ ਵਿਖੇ ਗੁਰਦਵਾਰਾ ਕਮੇਟੀ ਤੇ ਸੁਰਜੀਤ ਸਪੋਰਟਸ ਅਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਹੈ।ਇਸ ਦੌਰਾਨ ਪਰਧਾਨ  ਸੁਰਜੀਤ ਸਪੋਰਟਸ ਕੋਟਲਾ ਸ਼ਾਹੀਆ(ਗੁਰਦਾਸਪੁਰ)ਨੇ ਦੱਸਿਆ ਕਿ ਇਸ ਚ ਪਸਿੱਧ ਵਿਦਵਾਨ ਡਾ: ਸੁਖਪ੍ਰੀਤ ਸਿੰਘ ਉੱਦੋਕੇ, ਡਾ: ਅਨੂਪ ਸਿੰਘ ਸਾਬਕਾ ਸੀਨੀਅਰ ਮੀਤ ਪਰਧਾਨ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਪੁੱਜ ਰਹੇ ਹਨ।
ਰਾਗੀ, ਢਾਡੀ ਤੇ ਕਵੀਸ਼ਰੀ ਦਰਬਾਰ ਹੋਵੇਗਾ।
ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਤੁਗਲਵਾਲਾ(ਗੁਰਦਾਸਪੁਰ)ਦੀਆਂ ਵਿਦਿਆਰਥਣਾਂ ਵੀ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਜੀ ਦੀ ਅਗਵਾਈ ਚ ਪੁੱਜਣਗੀਆਂ।
ਪਰਧਾਨਗੀ ਡਾ: ਰੂਪ ਸਿੰਘ ਮੁੱਖ ਸਕੱਤਰ, ਸ਼੍ਰੋਮਣੀ ਕਮੇਟੀ ਕਰਨਗੇ।ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਪੁੱਜਣਗੇ।