• Home
  • ਜਰਖੜ ਅਕੈਡਮੀ ਦੇ ਜਨਰਲ ਸਕੱਤਰ ਜਗਦੀਪ ਕਾਹਲੋਂ ‘ਖੇਲੋ ਇੰਡੀਆ, ਟੀ.ਐਸ.ਸੀ’ ਕਮੇਟੀ ਦੇ ਮੈਂਬਰ ਬਣੇ

ਜਰਖੜ ਅਕੈਡਮੀ ਦੇ ਜਨਰਲ ਸਕੱਤਰ ਜਗਦੀਪ ਕਾਹਲੋਂ ‘ਖੇਲੋ ਇੰਡੀਆ, ਟੀ.ਐਸ.ਸੀ’ ਕਮੇਟੀ ਦੇ ਮੈਂਬਰ ਬਣੇ

ਲੁਧਿਆਣਾ 27 ਮਈ (ਖ਼ਬਰ ਵਾਲੇ ਬਿਊਰੋ) - ਜਰਖੜ ਹਾਕੀ ਅਕੈਡਮੀ ਨੂੰ ਉਸ ਵੇਲੇ ਵੱਡਾ ਨਾਮਣਾ ਮਿਲਿਆ ਜਦੋਂ ਜਰਖੜ ਹਾਕੀ ਅਕੈਡਮੀ ਦੇ ਜਨਰਲ ਸਕੱਤਰ ਅੰਤਾਰ-ਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ ਨੂੰ ਬੀਤੇ ਦਿਨੀਂ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਨੇ ‘ਖੇਲੋ ਇੰਡੀਆ ਟੈਲੇਂਟ ਸਕਰੀਨਿੰਗ ਕਮੇਟੀ” (ਟੀ.ਐੱਸ.ਸੀ) “ਨੈਸ਼ਨਲ ਪ੍ਰੋਗਰਾਮ ਫਾਰ ਡਿਵੈਲਵਮੈਂਟ ਸਪੋਰਟਸ” ਕਮੇਟੀ ਦਾ ਮੈਂਬਰ ਚੁਣਿਆ।ਭਾਰਤ ਸਰਕਾਰ ਦੇ ਖੇਡ ਮੰਤਰਾਲੇ ਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਨੇ ਸਕੀਮ ਦੀ ਸੂਚੀ ਜਾਰੀ ਕੀਤੀ।ਇਸ ਸਕੀਮ ਤਹਿਤ ਭਾਰਤ ਸਰਕਾਰ ਅਤੇ ਖੇਡ ਮੰਤਰਾਲੇ ਦਾ ਮੁੱਖ ਨਿਸ਼ਾਨਾ 2028 ਦੀਆਂ ਓਲੰਪਿਕ ਖੇਡਾਂ ਵਿੱਚ ਤਗਮੇ ਜਿੱਤਣਾ ਹੈ।ਇਹ ਕਮੇਟੀ ਹਰ ਸਾਲ ਪੂਰੇ ਭਾਰਤ ਵਿੱਚੋ 1000 ਖਿਡਾਰੀਆਂ ਨੂੰ ਚੁਣੇਗੀ। ਇਹ ਪੱਤਰ ਸਾਰੇ ਰਾਜਾਂ ਦੇ ਖੇਡ ਪ੍ਰਿੰਸੀਪਲ ਸਕੱਤਰ ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜਗਦੀਪ ਸਿੰਘ ਕਾਹਲੋਂ ਸਾਈਕਲਿੰਗ ਖੇਡ ਦਾ ਨੈਸ਼ਨਲ ਰਿਕਾਰਡ ਹੋਲਡਰ ਵੀ ਹੈ ਅਤੇ ਦੇਸ਼ ਦੀ ਪ੍ਰਤੀਨਿਧਤਾ ਵੀ ਕਰ ਚੁੱਕਾ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਲੰਬਾ ਤਜ਼ਰਬਾ ਵੀ ਰੱਖਦਾ ਹੈ।ਇਸ ਤੋਂ ਪਹਿਲਾਂ ਕਾਹਲੋਂ ਏਸ਼ੀਅਨ ਸਾਈਕਲਿੰਗ ਚੈਂਪੀਅਨਸ਼ਿਪ ਅਤੇ ਏਸ਼ੀਆ ਕੱਪ ਵਿੱਚ ਭਾਰਤ ਦੀ ਟੈਕਨੀਕਲ ਕਮੇਟੀ ਦੇ ਮੈਂਬਰ ਵੀ ਰਿਹਾ ਹੈ।ਇਸ ਮੌਕੇ ਜਗਰੂਪ ਸਿੰਘ ਜਰਖੜ (ਮੁੱਖ ਪ੍ਰਬੰਧਕ ਜਰਖੜ ਹਾਕੀ ਅਕੈਡਮੀ ),ਨਰਿੰਦਰਪਾਲ ਸਿੰਘ ਸਿੱਧੂ ਏ.ਆਈ.ਜੀ, ਪ੍ਰਧਾਨ ਹਰਕਮਲ ਸਿੰਘ ਹੀਰ, ਓਲੰਪੀਅਨ ਅਥਲੀਟ ਮਨਦੀਪ ਕੌਰ, ਓਲੰਪੀਅਨ ਅਸ਼ੋਕ ਕੁਮਾਰ (ਹਾਕੀ), ਪਰਮਿੰਦਰ ਸਿੰਘ ਢੀਂਡਸਾ (ਪ੍ਰਧਾਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ),ਉਂਕਾਰ ਸਿੰਘ (ਸਕੱਤਰ, ਸਾਈਕਲਿੰਗ ਫੈੱਡਰੇਸ਼ਨ ਆਫ ਇੰਡੀਆ, ਅੰਤਰਰਾਸ਼ਟਰੀ ਅਥਲੀਟ ਸੀ.ਐੱਸ. ਬਾਜਵਾ (ਸਕੱਤਰ ਐਨ.ਐਰ.ਐਮ.ਯੂ.ਰੇਲਵੇ ਯੂਨੀਅਨ), ਕਰਨਵੀਰ ਸਿੱਧੂ (ਸਕੱਤਰ ਪੰਜਾਬ ਸਾਈਕਲਿੰਗ), ਅੰਤਰਰਾਸ਼ਟਰੀ ਸਾਈਕਲਿਸਟ ਸੁਖਜਿੰਦਰ ਸਿੰਘ ਪਟਵਾਰੀ, ਗੁਰਸ਼ਰਨਦੀਪ ਸਿੰਘ, ਅੰਤਰਰਾਸ਼ਟਰੀ ਸਾਈਕਲਿੰਗ ਕੋਚ ਹਰਪਿੰਦਰ ਗੱਗੀ,ਜਿਲ੍ਹਾ ਖੇਡ ਅਫਸਰ ਉਪਕਾਰ ਸਿੰਘ ਵਿਰਕ, ਯਾਦਵਿੰਦਰ ਸਿੰਘ ਤੂਰ ਖੇਡ ਲੇਖਕ ਅਤੇ ਹੋਰ ਖੇਡ ਸੰਸਥਾਵਾਂ ਅਤੇ ਖਿਡਾਰੀਆਂ ਨੇ ਵਧਾਈ ਦਿੱਤੀ।