• Home
  • ਜਨਤਕ ਟਾਇਲਟ ਦੇ ਢਹਿ-ਢੇਰੀ ਹੋਣ ਨਾਲ 2 ਦੀ ਮੌਤ, ਕਈ ਜ਼ਖਮੀ

ਜਨਤਕ ਟਾਇਲਟ ਦੇ ਢਹਿ-ਢੇਰੀ ਹੋਣ ਨਾਲ 2 ਦੀ ਮੌਤ, ਕਈ ਜ਼ਖਮੀ

ਮੁੰਬਈ- ਅੱਜ 2 ਵਿਅਕਤੀਆਂ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਸ਼ਹਿਰ ਵਿਚ ਬਣੇ ਇੱਕ ਜਨਤਕ ਟਾਇਲਟ ਕੰਪਲੈਕਸ ਅਚਾਨਕ ਦੇਖਦੇ ਹੀ ਦੇਖਦੇ ਢਹਿ-ਢੇਰੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਪਬਲਿਕ ਟਾਇਲਟ ਮੁੰਬਈ ਦੇ ਭਾਂਡਪ ਇਲਾਕੇ ਵਿੱਚ ਸਾਈ ਸਦਨ ਚੋਲ ਵਿਚ ਸਥਿਤ ਸੀ। ਦੱਸਿਆ ਜਾ ਰਿਹਾ ਇਹ ਜਨਤਕ ਟਾਇਲਟ ਕਰੀਬ 25 ਸਾਲ ਪੁਰਾਣਾ ਸੀ ਅਤੇ ਸ਼ਹਿਰ ਦੀ ਮਿਊਂਸੀਪਲ ਇਸ ਟਾਇਲਟ ਦੀ ਸਹੀ ਢੰਗ ਨਾਲ ਦੇਖ-ਭਾਲ ਨਹੀਂ ਕਰ ਰਹੀ ਸੀ, ਜਿਸ ਕਾਰਨ ਟਾਇਲਟ ਦੀ ਇਹ ਇਮਾਰਤ ਅੱਜ ਗਿਰ ਗਈ। ਇਸ ਘਟਨਾ ਸੰਬੰਧੀ ਡਿਪਟੀ ਕਮਿਸ਼ਨਰ ਪੀ. ਅਖਿਲੇਸ਼ ਕੁਮਾਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਹਾਦਸੇ ਵਿਚ ਮਾਰੇ ਗਏ 2 ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਜੋ ਵੀ ਹੋ ਸਕੇ ਪੂਰੀ ਮਦਦ ਕੀਤੀ ਜਾਵੇਗੀ।