• Home
  • ..ਜਦੋਂ ਸੁਖਬੀਰ ਬਾਦਲ ਵਾਲ- ਵਾਲ ਬਚੇ ….! ਮੱਚੀ ਹਫ਼ੜਾ ਦਫ਼ੜੀ

..ਜਦੋਂ ਸੁਖਬੀਰ ਬਾਦਲ ਵਾਲ- ਵਾਲ ਬਚੇ ….! ਮੱਚੀ ਹਫ਼ੜਾ ਦਫ਼ੜੀ

.ਸ਼ਾਹਕੋਟ (ਜਲੰਧਰ )- (ਪਰਮਿੰਦਰ ਸਿੰਘ ਜੱਟਪੁਰੀ )-ਸ਼ਾਹਕੋਟ ਹਲਕੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਦੋਂ ਲੋਹੀਆਂ- ਸ਼ਾਹਕੋਟ ਰੋਡ ਤੇ ਆਪਣੇ ਉਮੀਦਵਾਰ ਦੇ ਹੱਕ ਚ ਸਪੈਸ਼ਲ ਤਿਆਰ ਕੀਤੀ ਗਈ ਵੱਡੀ ਗੱਡੀ ਟਾਟਾ 407(ਆਈਸ਼ਰ) ਤੇ ਚੜ੍ਹ ਕੇ ਬੀਤੇ ਕੱਲ੍ਹ ਚੋਣਾਂ ਦੇ ਆਖਰੀ ਦਿਨ ਰੋਡ ਸ਼ੋਅ ਕਰ ਰਿਹਾ ਸੀ ਤਾਂ ਪਿੰਡ ਪੂਨੀਆ ਨੇੜੇ ਸੜਕ ਦੇ ਉੱਪਰੋਂ ਦੀ ਲੰਘਦੀਆਂ ਬਿਜਲੀ ਦੀਆਂ 440 ਬੋਲਟ ਦੀਆਂ ਤਾਰਾਂ ( ਲਾਈਨਾਂ )ਜੋ ਕਿ ਨੀਵੀਆਂ ਸਨ ਨੂੰ ਉਨ੍ਹਾਂ ਦੇ ਨਾਲ ਖੜ੍ਹੇ ਅਕਾਲੀ ਵਰਕਰ ਨੇ ਜਦੋਂ ਵਾਈਪਰ ਨਾਲ ਉੱਪਰ ਨੂੰ ਉਠਾਇਆ ਤਾਂ ਤਾਰਾਂ ਦੇ ਸ਼ਾਰਟ ਸਰਕਟ ਹੋਣ ਕਾਰਨ ਪਟਾਕੇ ਪੈ ਗਏ ।ਉਸ ਵਕਤ ਹਫ਼ੜਾ ਦਫ਼ੜੀ ਮੱਚੀ ,ਸਖਬੀਰ ਸਿੰਘ ਬਾਦਲ ਕਾਹਲੀ ਨਾਲ ਗੱਡੀ ਤੋਂ ਛਾਲ ਮਾਰਕੇ ਉੱਤਰੇ ਤੇ ਛੋਟੀ ਗੱਡੀ ਉੱਪਰ ਸਵਾਰ ਹੋਏ ।

ਇਸ ਮੌਕੇ ਉਨ੍ਹਾਂ ਦੇ ਨਾਲ ਖੜ੍ਹੇ ਸਨ ਅਕਾਲੀ ਉਮੀਦਵਾਰ ਨੈਬ ਸਿੰਘ ਕੋਹਾੜ ,ਬ੍ਰਿਜ ਭੁਪਿੰਦਰ ਸਿੰਘ ਲਾਲੀ , ਸੀ ਡੀ ਕੰਬੋਜ , ਡਾ ਅਮਰਜੀਤ ਸਿੰਘ ਥਿੰਦ ਆਦਿ ਸਨ । ਇਸ ਘਟਨਾ ਨਾਲ ਜਿੱਥੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲ੍ਹੀ ਹੈ ਉੱਥੇ ਜ਼ਿਲ੍ਹੇ ਦੀ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਪ੍ਰਸ਼ਨ ਚਿੰਨ ਲੱਗ ਗਿਆ ਹੈ । ਕਿਉਂਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਜ਼ੈੱਡ ਪਲੱਸ ਸੁਰੱਖਿਆ ਕੇਂਦਰ ਵੱਲੋਂ ਦਿੱਤੀ ਗਈ ਹੈ ਅਤੇ ਨਾਲ ਹੀ ਉਹ ਰਾਜਨੀਤਿਕ ਪਾਰਟੀ ਦੇ ਉੱਚ ਨੇਤਾ ਹਨ ਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਬੰਧਿਤ ਰਾਜ ਦੀ ਬਣ ਜਾਂਦੀ ਹੈ ।