• Home
  • ਜਦੋਂ ਸ਼੍ਰੋਮਣੀ ਕਮੇਟੀ ਨੇ ਸ਼ਰਾਬ ਚੜ੍ਹਨ ਵਾਲੇ ਡੇਰੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦੀ ਦਿੱਤੀ ਆਗਿਆ

ਜਦੋਂ ਸ਼੍ਰੋਮਣੀ ਕਮੇਟੀ ਨੇ ਸ਼ਰਾਬ ਚੜ੍ਹਨ ਵਾਲੇ ਡੇਰੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦੀ ਦਿੱਤੀ ਆਗਿਆ

ਪਟਿਆਲਾ, (ਖ਼ਬਰ ਵਾਲੇ ਬਿਊਰੋ- ਜਿਲ਼ਾ ਫਤਿਹਗੜ ਸਾਹਿਬ ਦੇ ਪਿੰਡ ਜਟਾਣਾ ਨਿਵਾਂ ਡੇਰਾ ਮਸਤ ਰਾਮ ਵਿਖੇ ਸ਼ਰੇਆਮ ਸ਼ਰਾਬ ਚੜਦੀ ਹੈ ਉਕਤ ਥਾਂ ਤੇ ਡੇਰੇ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੁੱਝ ਸਮਾਂ ਪਹਿਲਾਂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਮੁੱੜ ਵਿਰੋਧ ਵਿਚ ਨਿੱਤਰ ਆਈਆਂ ਤੇ ਇਸੇ ਤਹਿਤ ਅੱਜ ਯੂਨਾਈਟਿਡ ਸਿੱਖ ਪਾਰਟੀ ਅਤੇ ਪੰਥ ਖਾਲਸਾ ਸਤਿਕਾਰ ਕਮੇਟੀ ਸਮੇਤ ਪਿੰਡ ਵਾਸੀਆਂ ਨੇ ਡੀ.ਐਸ.ਪੀ ਡੀ ਦਲਜੀਤ ਸਿੰਘ ਖੱਖ ਫਤਿਹਗੜ ਸਾਹਿਬ ਨਾਲ ਉਕਤ ਘਟਨਾ ਸਬੰਧੀ ਮੁਲਾਕਤ ਕਰਕੇ ਲਿਖਤੀ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਜਿਸ ਡੇਰੇ ਵਿਚ ਸ਼ਰਾਬ ਚੜ˜ਦੀ ਹੈ ਉਸ ਅਸਥਾਨ ਤੇ ਪ੍ਰਕਾਸ਼ ਕਰਨ ਦੀ ਮੰਜੂਰੀ ਐਸ.ਜੀ.ਪੀ.ਸੀ ਮੈਂਬਰ ਭਾਈ ਰਵਿੰਦਰ ਸਿੰਘ ਅਮਲੋਹ ਦੇ ਕਹਿਣ ਤੇ ਅਕਾਲ ਤਖਤ ਸਾਹਿਬ ਦੇ ਦਫਤਰ ਵਲੋਂ ਦਿੱਤੀ ਗਈ। ਭਾਈ ਰਾਜਪੁਰਾ ਨੇ ਐਸ.ਜੀ.ਪੀ.ਸੀ ਵੱਲੋਂ ਦਿੱਤੀ ਮੰਨਜੂਰੀ ਵਾਲਾ ਪੱਤਰ ਵੀ ਵਿਖਾਇਆ ਗਿਆ।

ਭਾਈ ਰਾਜਪੁਰਾ ਨੇ ਕਿਹਾ ਕਿ ਉਕਤ ਘਟਨਾ ਦੇ ਸਬੰਧ ਵਿਚ ਜਲਦ ਹੀ ਸਮੁੱਚੀ ਸਿੱਖ ਜਥੇਬੰਦੀਆਂ ਨਾਲ ਗੱਲ ਕਰਕੇ ਅਗਲੀ ਰਣਨੀਤੀ ਬਣਾਈ ਜਾਵੇਗੀ, ਪਰ ਇਕ ਵਾਰ ਫੇਰ ਪੰਥ ਵਿਰੋਧੀ ਤਾਕਤਾਂ ਦੇ ਹੱਕ ਵਿਚ ਐਸ.ਜੀ.ਪੀ.ਸੀ ਵੱਲੋਂ ਦਿੱਤੀ ਮੰਨਜੂਰੀ ਚਰਚਾ ਦਾ ਵਿਸ਼ਾ ਬਣ ਗਈ। ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਜਦੋਂ ਉਕਤ ਸਥਾਨ ਤੇ 19 ਮਾਰਚ 2016 ਨੂੰ ਗੁਰੁ ਗ੍ਰੰਥ ਸਾਹਿਬ ਜੀ ਦਾ ਸਰੂਪ ਸਤਿਕਾਰ ਨਾਲ ਲਿਆਂਦੇ ਗਏ ਸੀ ਤੇ ਦੁਬਾਰਾ ਪ੍ਰਕਾਸ਼ ਕਰਨ ਤੇ ਪਬੰਦੀ ਸੀ ਫੇਰ ਐਸ.ਜੀ.ਪੀ.ਸੀ ਨੇ ਕਿਓ ਪ˜ਕਾਸ਼ ਕਰਨ ਦੀ ਇਜਾਜਤ ਦਿੱਤੀ? ਇਸ ਮੌਕੇ ਭਾਈ ਜਰਨੈਲ ਸਿੰਘ ਪਹਿਰ ਕਲਾਂ, ਭਾਈ ਪਰਵਿੰਦਰ ਸਿੰਘ, ਪੰਥ ਖਾਲਸਾ ਪੰਜਾਬ ਸਤਿਕਾਰ ਕਮੇਟੀ ਪ੍ਰਬੰਧਕ ਭਾਈ ਗੁਰਵਿੰਦਰ ਸਿੰਘ, ਰਾਜਬੀਰ ਸਿੰਘ ਸਰਹਿੰਦ, ਪ੍ਰਭਦਿਆਲ ਸਿੰਘ, ਇਸ਼ਵਰ ਸਿੰਘ ਮਨੁਪੁਰ, ਜਸਪ੍ਰੀਤ ਸਿੰਘ ਰਾਜਪੁਰਾ, ਸੁਖਵੀਰ ਸਿੰਘ ਅਤੇ ਵੱਡੀ ਗਿਣਤੀ ਵਿਚ ਸਿੱਖ ਨੌਜਵਾਨ ਹਾਜ਼ਰ ਸਨ।

ਕੀ ਕਹਿਣਾ ਹੈ ਐਸ ਜੀ ਪੀ ਸੀ ਮੈਂਬਰ ਦਾ

ਇਸ ਸਬੰਧੀ ਭਾਈ ਰਵਿੰਦਰ ਸਿੰਘ ਅਮਲੋਹ ਨੇ ਕਿਹਾ ਕਿ ਉਸ ਡੇਰੇ ਤੇ ਸ਼ਰਾਬ ਹੀ ਨਹੀ ਚੜਦੀ ਹੈ, ਬਾਕੀ ਸਾਨੂੰ ਡੇਰੇ ਨਾਲ ਕੋਈ ਮਤਲਬ ਨਹੀ ਉਸ ਜਗਾਂ ਤੇ ਸਿਰਫ ਅੰਮਿ੍ਰਧਾਰੀ ਸਿੰਘਾਂ ਦੀ ਕਮੇਟੀ ਹੀ ਮਰਿਆਦਾ ਨਾਲ ਪ੍ਰਕਾਸ਼ ਕਰਦੀ ਹੈ। ਅਸੀ ਸਿੱਖ ਸੰਗਤਾਂ ਦੀਆਂ ਭਾਵਨਾਵਾ ਨੂੰ ਸਮਝਦੇ ਹੋਏ ਜਾਂਚ ਪੜਤਾਲ ਕਰਕੇ ਹੀ ਪ੍ਰਕਾਸ਼ ਕਰਵਾਉਣ ਦੀ ਮਨਜੂਰੀ ਲਈ ਗਈ ਹੈ।