• Home
  • ਜਦੋਂ ਕਿਸਾਨਾਂ ਨੇ ਮੁਹਾਲੀ ਦੇ ਵੇਰਕਾ ਪਲਾਂਟ ਅੱਧੀ ਰਾਤ ਤੱਕ ਘੇਰਿਆ

ਜਦੋਂ ਕਿਸਾਨਾਂ ਨੇ ਮੁਹਾਲੀ ਦੇ ਵੇਰਕਾ ਪਲਾਂਟ ਅੱਧੀ ਰਾਤ ਤੱਕ ਘੇਰਿਆ

ਮੋਹਾਲੀ (ਖ਼ਬਰ ਵਾਲੇ ਬਿਊਰੋ) ਦੇਸ਼ ਭਰ ਦੇ ਕਿਸਾਨ ਜਥੇਬੰਦੀਆਂ ਵੱਲੋਂ ਦਸ ਦਿਨਾਂ ਲਈ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਚੱਲ ਰਹੀ ਸਬਜ਼ੀਆਂ ਤੇ ਦੁੱਧ ਦੀ ਸਪਲਾਈ ਬੰਦ ਕਰਨ ਦੀ ਹੜਤਾਲ ਦੌਰਾਨ ਕਿਸਾਨਾਂ ਨੇ ਇੱਕੋ ਸਮੇਂ ਵੇਰਕਾ ਮਿਲਕ ਪਲਾਂਟ ਮੁਹਾਲੀ ਤੇ ਧਾਵਾ ਬੋਲ ਦਿੱਤਾ । ਜਿੱਥੇ ਕਿਸਾਨਾਂ ਨੇ ਪੰਜਾਹ ਤੋਂ ਵੱਧ ਗੱਡੀਆਂ ਦੁੱਧ ਵਾਲੀਆਂ ਆਪਣੇ ਕਬਜ਼ੇ ਹੇਠ ਕਰ ਲਈਆਂ ਸਨ ,ਜਿਸ ਨੂੰ ਦੇਖਦਿਆਂ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਗਈ ।
ਬਾਅਦ ਵਿੱਚ ਪੁਲੀਸ ਨੇ ਗੱਡੀਆਂ ਨੂੰ ਕਿਸਾਨਾਂ ਦੇ ਕਬਜ਼ੇ ਹੇਠੋਂ ਛੁਡਵਾਇਆ ।ਦੇਰ ਰਾਤ ਤੱਕ ਕਿਸਾਨਾਂ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਘਿਰਾਓ ਜਾਰੀ ਸੀ ।