• Home
  • ਚੱਢਾ ਸ਼ੂਗਰ ਮਿੱਲ ਦੇ ਮੈਨੇਜਰ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਹੋਏ ਪੇਸ਼

ਚੱਢਾ ਸ਼ੂਗਰ ਮਿੱਲ ਦੇ ਮੈਨੇਜਰ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਹੋਏ ਪੇਸ਼

ਚੰਡੀਗੜ੍ਹ-(ਖਬਰ ਵਾਲੇ ਬਿਊਰੋ) ਵਿਵਾਦਿਤ ਚੱਡਾ ਸ਼ੁਗਰ ਮਿੱਲ ਵਿਚੋਂ ਨਿਕਲੇ ਤੇਜ਼ਾਬੀ ਪਾਣੀ ਦੇ ਬਿਆਸ ਦਰਿਆ ਵਿਚ ਮਿਲਣ ਮਗਰੋਂ ਕਰੋੜਾਂ ਮਛਲੀਆਂ ਦੇ ਮਰਨ ਅਤੇ ਦਰਿਆ ਦੇ ਪਾਣੀ ਦੇ ਜ਼ਹਿਰੀਲੇ ਹੋਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ੂਗਰ ਮਿੱਲ ਨੂੰ ਭੇਜੇ ਨੋਟਿਸ ਤੋਂ ਬਾਅਦ ਸ਼ੂਗਰ ਮਿੱਲ ਦੇ ਅਧਿਕਾਰੀਆਂ ਵਲੋਂ ਪਟਿਆਲਾ ਵਿਖੇ ਬੋਰਡ ਦੇ ਦਫ਼ਤਰ ਪਹੁੰਚ ਕੇ ਆਪਣੇ ਜਵਾਬ ਕਲਮ ਬੱਧ ਕਰਵਾਏ ਗਏ ਹਨ। ਚੱਡਾ ਸ਼ੁਗਰ ਮਿੱਲ ਵਲੋਂ ਪਟਿਆਲਾ ਪਹੁੰਚੀ ਟੀਮ ਵਿਚ ਮਿੱਲ ਦੇ ਜਰਨਲ ਮੈਨੇਜਰ ਆਰ.ਐੱਮ. ਸਿੰਘ ਅਤੇ ਵਕੀਲ ਵਿਸ਼ਾਲ ਭਾਰਦਵਾਜ ਸ਼ਾਮਿਲ ਸਨ। ਜਿਨ੍ਹਾਂ ਨੇ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੂੰ ਆਪਣਾ ਜਵਾਬ ਦਿੱਤਾ। ਇਸ ਮੌਕੇ ਮਿੱਲ ਦੇ ਵਕੀਲ ਨੇ ਬੋਰਡ ਅੱਗੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਮਿੱਲ ‘ਤੇ ਲਾਏ ਜਾ ਰਹੇ ਸਭ ਇਲਜ਼ਾਮ ਗ਼ਲਤ ਹਨ। ਉਨ੍ਹਾਂ ਕਿਹਾ ਕਿ ਸਾਫ਼ ਨਜ਼ਰ ਆ ਰਿਹਾ ਇਸ ਮਾਮਲੇ ‘ਤੇ ਰਾਜਨੀਤੀ ਹੋ ਰਹੀ ਹੈ। ਬੋਰਡ ਨੇ ਚੱਢਾ ਸ਼ੂਗਰ ਮਿੱਲ ਨੂੰ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਸੀ ਕਿਉਂਕਿ ਬਿਆਸ ਦੇ ਪਾਣੀ ਵਿੱਚ ਸੀਰਾ ਮਿਲਣ ਕਰਕੇ ਲੱਖਾਂ ਮੱਛੀਆਂ ਮਾਰੀਆਂ ਗਈਆਂ ਸੀ। ਇਲਜ਼ਾਮ ਲਾਏ ਜਾ ਰਹੇ ਹਨ ਕਿ ਸ਼ੂਗਰ ਮਿੱਲ ਨੇ ਅਣਗਹਿਲੀ ਕਰਕੇ ਦਰਿਆ ਵਿੱਚ ਸੀਰਾ ਰਲਿਆ ਹੈ। ਚੱਢਾ ਸ਼ੂਗਰ ਮਿੱਲ ਵੱਲੋਂ ਮੈਨੇਜਰ ਆਰ.ਏ. ਸਿੰਘ ਤੇ ਵਕੀਲ ਵਿਨੋਦ ਐਸ ਭਾਰਦਵਾਜ ਪੇਸ਼ ਹੋਏ। ਭਾਰਦਵਾਜ ਨੇ ਕਿਹਾ ਕਿ ਇਸ ਮਾਮਲੇ ਉਤੇ ਰਾਜਨੀਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੰਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਪਿੜਾਈ ਦਾ ਕੰਮ ਜ਼ਿਆਦਾ ਹੋਇਆ ਹੈ। ਇਸ ਕਰਕੇ ਇਹ ਹਾਦਸਾ ਵਾਪਰਿਆ ਹੈ।