• Home
  • ਚੱਡਾ ਸ਼ੂਗਰ ਮਿਲ ਮੁੱਖ ਮੰਤਰੀ ਦੇ ਨਜ਼ਦੀਕੀਆਂ ਦੀ !-ਸਰਨਾ ਭਰਾ ਵਾਤਾਵਰਣ ਮੰਤਰੀ ਨੂੰ ਮਿਲਣ ਚੰਡੀਗੜ੍ਹ ਪੁੱਜੇ

ਚੱਡਾ ਸ਼ੂਗਰ ਮਿਲ ਮੁੱਖ ਮੰਤਰੀ ਦੇ ਨਜ਼ਦੀਕੀਆਂ ਦੀ !-ਸਰਨਾ ਭਰਾ ਵਾਤਾਵਰਣ ਮੰਤਰੀ ਨੂੰ ਮਿਲਣ ਚੰਡੀਗੜ੍ਹ ਪੁੱਜੇ

ਚੰਡੀਗੜ੍ਹ 18 ਮਈ (ਪਰਮਿੰਦਰ ਸਿੰਘ ਜੱਟਪੁਰੀ )
ਗੁਰਦਾਸਪੁਰ ਜ਼ਿਲ੍ਹੇ ਵਿੱਚ ਬਣੇ ਬਿਆਸ ਦਰਿਆ ਲਾਗੇ ਪਿੰਡ ਕੀੜੀ ਚ ਚੱਢਾ ਸ਼ੂਗਰ ਮਿੱਲ ਜਿਸ ਵਿੱਚੋਂ ਬੀਤੇ ਕੱਲ੍ਹ ਇੱਕ ਕੈਮੀਕਲ (ਸੀਰਾ) ਦਰਿਆ ਦੇ ਪਾਣੀ ਵਿੱਚ ਮਿਲਣ ਕਾਰਨ ਵੱਡੀ ਗਿਣਤੀ ਵਿਚ ਮੱਛੀਆਂ ਅਤੇ ਹੋਰ ਜੀਵ ਜੰਤੂ ਮਰ ਕੇ ਸਨ ਨੂੰ ਭਾਵੇਂ ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਰਜ਼ੀ ਤੌਰ ਤੇ ਸੀਲ ਕਰ ਦਿੱਤਾ ਹੈ ਪਰ ਉਸ ਸ਼ੂਗਰ ਮਿੱਲ ਦੇ ਮਾਲਕਾਂ ਦੀਆਂ ਤਾਰਾਂ ਸਿੱਧੀਆਂ ਮੁੱਖ ਮੰਤਰੀ ਦੇ ਨਜ਼ਦੀਕੀਆ ਨਾਲ ਜੁੜੀਆਂ ਦੱਸੀਆਂ ਜਾਂਦੀਆਂ ਹਨ ।


ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਗਵਰਨਰ ਹਾਊਸ ਦੇ ਵਿੱਚੋਂ ਬਾਹਰ ਮੰਗ ਪੱਤਰ ਦੇ ਕੇ ਆ ਰਹੇ ਸਨ ਤਾਂ ਪੱਤਰਕਾਰਾਂ ਦੇ ਪੁੱਛੇ ਗਏ ਸਵਾਲ ਦੇ ਵਿੱਚ ਕੇ ਆਰਜ਼ੀ ਤੌਰ ਤੇ ਸੀਲ ਕੀਤੀ ਗਈ ਚੱਡਾ ਸ਼ੂਗਰ ਮਿੱਲ ਤੁਹਾਡੇ ਨਜ਼ਦੀਕੀਆਂ ਦੀ ਹੈ ਕਿ ਤੁਸੀਂ ਉਸ ਤੇ ਰਹਿਮ ਕਰੋਗੇ ਜਾ ਸਖਤੀ ? ਮੁੱਖ ਮੰਤਰੀ ਨੇ ਆਪਣੇ ਦੋ ਟੁੱਕ ਜਵਾਬ ਵਿੱਚ ਕਿਹਾ ਕਿ ਜਿਸ ਦਾ ਵੀ ਕਸੂਰ ਹੋਇਆ ਸਖਤ ਕਾਰਵਾਈ ਹੋਵੇਗੀ ਇਸ ਵਿੱਚ ਕਿਸੇ ਕਿਸਮ ਦੀ ਲਿਹਾਜ਼ ਨਹੀਂ ਹੋਵੇਗੀ । ਦੱਸਣਯੋਗ ਹੈ ਕਿ ਇਹ ਚੱਡਾ ਫੈਕਟਰੀ ਦਿੱਲੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਦੇ ਸਾਬਕਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਹਰਵਿੰਦਰ ਸਿੰਘ ਸਰਨਾ ਦੀ ਧੀ ਦੀ ਹੈ ਜੋ ਕਿ ਸ਼ਰਾਬ ਦੇ ਠੇਕੇਦਾਰ ਭਰਤੀ ਚੱਢਾ ਦੇ ਮੁੰਡੇ ਨਾਲ ਵਿਆਹੀ ਹੋਈ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਦਿੱਲੀ ਦੇ ਸਰਨਾ ਭਰਾ ਪੰਜਾਬ ਸਰਕਾਰ ਦੇ ਵਾਤਾਵਰਨ ਮੰਤਰੀ ਓਪੀ ਸੋਨੀ ਦੇ ਦਫਤਰ ਵੀ ਦੇਖੇ ਗਏ ।