• Home
  • ਚੰਡੀਗੜ੍ਹ ਵਿੱਚ ਤੂਫਾਨ ਦੇ ਅਲਰਟ ਦੀ ਚਿਤਾਵਨੀ ਤੋਂ 12ਵਜੇ ਸਕੂਲ ਬੰਦ ਕਰਨ ਦੇ ਆਦੇਸ਼ 

ਚੰਡੀਗੜ੍ਹ ਵਿੱਚ ਤੂਫਾਨ ਦੇ ਅਲਰਟ ਦੀ ਚਿਤਾਵਨੀ ਤੋਂ 12ਵਜੇ ਸਕੂਲ ਬੰਦ ਕਰਨ ਦੇ ਆਦੇਸ਼ 

 ਚੰਡੀਗੜ੍ਹ 7 ਮਈ( ਪਰਮਿੰਦਰ ਸਿੰਘ ਜੱਟਪੁਰੀ )

ਮੌਸਮ ਵਿਭਾਗ ਵੱਲੋਂ 7 ਅਤੇ 8 ਮਈ ਨੂੰ ਦਿੱਤੇ ਗਏ ਤੇਜ਼ ਤੂਫਾਨ ਅਤੇ ਬਰਸਾਤ ਦੇ ਅਲਰਟ ਦੇ ਮੱਦੇ ਨਜਰ ਰੱਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਅੱਜ 7ਮਈ ਨੂੰ ਦੁਪਹਿਰ 17ਵਜੇ ਸਕੂਲ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਹੈ ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਫ਼ਰਮਾਨ ਅਨੁਸਾਰ ਜਿੱਥੇ ਸਕੂਲਾਂ ਨੂੰ 12 ਵਜੇ ਛੁੱਟੀ ਕਰਨ ਤੋਂ ਇਲਾਵਾ  ਵਿੱਦਿਅਕ ਸੰਸਥਾਵਾਂ ਦੀਆਂ ਪ੍ਰਬੰਧਕੀ ਕਮੇਟੀਆਂ ਨੂੰ ਵੀ ਬਚਾਓ ਪ੍ਰਬੰਧਾਂ ਨੂੰ ਧਿਆਨ ਚ ਰੱਖਦਿਆਂ ਸਾਵਧਾਨੀ ਸਬੰਧੀ ਆਦੇਸ਼ ਜਾਰੀ ਕੀਤੇ ਹਨ ,ਉੱਥੇ ਇੰਜੀਨੀਅਰਿੰਗ ਵਿਭਾਗ ਸਿਹਤ ਸੇਵਾਵਾਂ ਕਾਰਨ ਮਿਊਸੀਪਲ ਕਾਰਪੋਰੇਸ਼ਨ ,ਅੱਗ ਬੁਝਾਊ ਦਸਤਿਆਂ ਅਤੇ ਪੁਲਸ ਵਿਭਾਗ ਨੂੰ ਵੀ ਅਲਰਟ ਰਹਿਣ ਦੀ ਦੇ ਹੁਕਮ ਦਿੱਤੇ ਹਨ।
 ਦੱਸਣਯੋਗ ਹੈ ਕੇ ਬੀਤੀ ਕੱਲ੍ਹ ਸ਼ਾਮ ਮੌਸਮ ਵਿਭਾਗ ਦੇ ਵਿਗਿਆਨੀ ਡਾ ਰਾਜ ਸਿੰਘ ਵੱਲੋਂ ਦਿੱਤੀ ਗਈ ਤੇਜ਼ ਤੂਫਾਨ ਤੇ ਤੇਜ ਬਰਸਾਤ ਦੀ ਚਿਤਾਵਨੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਤਾਂ ਵਿੱਦਿਅਕ ਅਦਾਰੇ ਦੋ ਦਿਨ ਲਈ ਮੁਕੰਮਲ ਬੰਦ ਕਰਨ ਦੇ ਆਦੇਸ਼ ਦਿੱਤੇ ਸਨ, ਕਿਉਂਕਿ ਤੂਫ਼ਾਨ ਦਾ ਜ਼ਿਆਦਾ ਅਸਰ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਦੱਸਿਆ ਜਾ ਰਿਹਾ ਸੀ ।
ਅਲਰਟ ਤੋਂ ਬਾਅਦ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਮੰਤਰੀ ਨੇ ਸਾਰੇ ਜ਼ਿਲਿਆਂ ਦੇ ਡੀ ਸੀਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਸਥਿਤੀ ਮੁਤਾਬਕ ਸਕੂਲ ਬੰਦ ਕਰਨ ਦੇ ਫ਼ੈਸਲੇ ਲੈਣ ।