• Home
  • ਚੰਡੀਗੜ੍ਹ ਦੇ ਆਲੇ ਦੁਆਲੇ ਖੇਤਰਾਂ ਚ ਮੋਹਲੇਧਾਰ ਮੀਂਹ

ਚੰਡੀਗੜ੍ਹ ਦੇ ਆਲੇ ਦੁਆਲੇ ਖੇਤਰਾਂ ਚ ਮੋਹਲੇਧਾਰ ਮੀਂਹ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਇਸ ਦੇ ਆਲੇ ਦੁਆਲੇ ਇਲਾਕਿਆਂ ਚ ਪੈ ਰਹੀ ਮੋਹਲੇਧਾਰ ਵਰਖਾ ਨੇ ਜਿੱਥੇ ਕਿਸਾਨਾਂ ਦੇ ਮੁਰਝਾਏ ਚਿਹਰੇ ਖੁਸ਼ੀ ਨਾਲ ਝੂਮ ਉੱਠੇ ਉੱਥੇ ਪੈ ਰਹੀ ਰੋਜ਼ਾਨਾ ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਭਾਰੀ ਰਾਹਤ ਮਿਲੀ । ਅੱਜ ਸਵੇਰੇ ਤੜਕਸਾਰ ਚਾਰ ਵਜੇ ਤੋਂ ਸ਼ੁਰੂ ਹੋਈ ਹੈ ਚੰਡੀਗੜ੍ਹ ,ਮੁਹਾਲੀ ,ਖਰੜ ,ਜ਼ੀਰਕਪੁਰ ,ਮੋਰਿੰਡਾ ਆਦਿ ਦੇ ਖੇਤਰਾਂ ਚ ਵਰਖਾ ।
ਲੁਧਿਆਣਾ ਵਿਖੇ ਅੱਧੀ ਰਾਤ ਨੂੰ ਇੱਕ ਘੰਟੇ ਵਰਖਾ ਹੋਣ ਦਾ ਵੀ ਸਮਾਚਾਰ ਹੈ ।