• Home
  • ਚੰਗਾ ਕੰਮ ਕਰਨ ਵਾਲਿਆਂ ਨੂੰ ਮਿਲੇਗੀ ਤਰੱਕੀ, ਕਾਲੀਆਂ ਭੇਡਾਂ ਨੂੰ ਮਿਲੇਗੀ ਸਖ਼ਤ ਸਜਾ-ਰੰਧਾਵਾ

ਚੰਗਾ ਕੰਮ ਕਰਨ ਵਾਲਿਆਂ ਨੂੰ ਮਿਲੇਗੀ ਤਰੱਕੀ, ਕਾਲੀਆਂ ਭੇਡਾਂ ਨੂੰ ਮਿਲੇਗੀ ਸਖ਼ਤ ਸਜਾ-ਰੰਧਾਵਾ

ਪਟਿਆਲਾ, 25 ਅਪਰੈਲ :
ਪੰਜਾਬ ਦੇ ਜੇਲ•ਾਂ ਅਤੇ ਸਹਿਕਾਰਤਾ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਜਿਨ•ਾਂ ਨੇ ਬੀਤੇ ਦਿਨੀਂ ਹੀ ਆਪਣਾ ਕਾਰਜਭਾਰ ਸੰਭਾਲਿਆ ਹੈ, ਵੱਲੋਂ ਅੱਜ ਸਵੇਰੇ ਕਰੀਬ 7.30 ਵਜੇ ਕੇਂਦਰੀ ਸੁਧਾਰ ਘਰ ਪਟਿਆਲਾ ਦਾ ਅਚਾਨਕ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਪੰਜਾਬ ਦੀਆਂ ਜੇਲ•ਾਂ ਦੇ ਨਿਰੀਖਣ ਕਰਨ ਦੀ ਸ਼ੁਰੂਆਤ ਪਟਿਆਲਾ ਤੋਂ ਕਰਦਿਆਂ ਉਨ•ਾਂ ਨੇ ਕਿਹਾ ਕਿ ਸੂਬੇ ਦੀਆਂ ਜੇਲ•ਾਂ 'ਚ ਸੁਧਾਰ ਕਰਨਾ ਉਨ•ਾਂ ਦਾ ਮੁੱਖ ਟੀਚਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਜੇਲ•ਾਂ 'ਚ ਮੋਬਾਇਲਾਂ ਦੀ ਦੁਰਵਰਤੋਂ ਰੋਕਣ ਲਈ ਜੇਲ• ਵਿਭਾਗ ਨੇ ਜੈਮਰਾਂ ਨੂੰ 3-ਜੀ ਤੋਂ 4-ਜੀ ਅਪਗ੍ਰੇਡ ਕਰਨ ਬਾਰੇ ਕੇਂਦਰ ਸਰਕਾਰ ਨਾਲ ਰਾਬਤਾ ਸਾਧਿਆ ਹੋਇਆ ਹੈ, ਕਿਉਂਕਿ ਇਸ ਲਈ ਕੇਂਦਰ ਸਰਕਾਰ ਦੀ ਮਨਜੂਰੀ ਦੀ ਲੋੜ ਹੁੰਦੀ ਹੈ। ਉਨ•ਾਂ ਕਿਹਾ ਕਿ ਜੇਲ•ਾਂ 'ਚ ਬੰਦ ਗੈਂਗਸਟਰਾਂ ਅਤੇ ਕੱਟੜ ਅਪਰਾਧੀਆਂ ਨਾਲ ਨਜਿੱਠਣ ਲਈ ਜੇਲ• ਪ੍ਰਬੰਧਾਂ 'ਚ ਹੋਰ ਸੁਧਾਰਾਂ ਦੀ ਲੋੜ ਹੈ, ਜਿਸ ਲਈ ਉਹ ਨਿਜੀ ਦਿਲਚਸਪੀ ਲੈਕੇ ਕੰਮ ਕਰਨਗੇ।


ਸ. ਰੰਧਾਵਾ ਨੇ ਕਿਹਾ ਕਿ ਕ੍ਰਿਮੀਨਲ, ਕ੍ਰਿਮੀਨਲ ਹੀ ਲੱਗੇ ਨਾ ਕਿ ਹੀਰੋ, ਇਸ ਲਈ ਗੈਂਗਸਟਰਾਂ ਦੀਆਂ ਪੇਸ਼ੀਆਂ ਮੌਕੇ ਉਨ•ਾਂ ਵੱਲੋਂ ਕੀਤੇ ਜਾਂਦੇ ਦਿਖਾਵੇ ਤੋਂ ਨੌਜਵਾਨਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਇਨ•ਾਂ ਦੀਆਂ ਪੇਸ਼ੀਆਂ ਜੇਲ•ਾਂ ਦੇ ਅੰਦਰ ਹੀ ਵਿਸ਼ੇਸ਼ ਅਦਾਲਤਾਂ ਲਗਾ ਕੇ ਭੁਗਤਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਇਸ ਲਈ ਪਟਿਆਲਾ ਵਿਖੇ ਵਿਸ਼ੇਸ਼ ਅਦਾਲਤੀ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਜਦਕਿ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਜੇਲ•ਾਂ ਨੂੰ ਸੁਧਾਰ ਘਰ ਬਣਾਉਣ ਲਈ ਇਥੇ ਦੇ ਬੰਦੀਆਂ ਦੇ ਵਿਵਹਾਰ 'ਚ ਸੁਧਾਰ ਲਿਆਉਣ ਵਾਸਤੇ ਉਨ•ਾਂ ਦੀ ਕੌਂਸਲਿੰਗ ਸਬੰਧੀਂ ਕੌਂਸਲਰਾਂ ਅਤੇ ਮਨੋਵਿਗਿਆਨੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆ।
ਜੇਲ• ਮੰਤਰੀ ਨੇ ਦੱਸਿਆ ਕਿ ਬੰਦੀਆਂ ਵੱਲੋਂ ਨਸ਼ੇ ਦੀ ਵਰਤੋਂ ਇੱਕ ਵੱਡੀ ਸਮੱਸਿਆ ਹੈ, ਇਸ ਲਈ ਜੇਲ•ਾਂ ਦੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਰਡਰਾਂ ਦੀਆਂ 420 ਨਵੀਆਂ ਅਸਾਮੀਆਂ ਪ੍ਰਵਾਨ ਕੀਤੀਆਂ ਗਈਆਂ ਹਨ, ਉਥੇ ਹੀ 150 ਜਣਿਆਂ ਦੀ ਸਿਖਲਾਈ ਪਟਿਆਲਾ 'ਚ, 375 ਦੀ ਆਰ.ਟੀ.ਸੀ. ਕਪੂਰਥਲਾ ਵਿਖੇ ਕਰਵਾਈ ਜਾ ਰਹੀ ਹੈ ਜਦੋਕਿ 267 ਵਾਰਡਰਾਂ ਦੀ ਹੋਰ ਭਰਤੀ ਦਾ ਕੰਮ ਚੱਲ ਰਿਹਾ ਹੈ। ਉਨ•ਾਂ ਹੋਰ ਕਿਹਾ ਕਿ ਜੇਲ•ਾਂ 'ਚ ਚੰਗਾ ਕੰਮ ਕਰਨ ਵਾਲੇ ਮੁਲਾਜਮਾਂ ਦੀ ਤਰੱਕੀ ਸਮੇਤ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਕਾਲੀਆਂ ਭੇਡਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣਗੀਆਂ।
ਸ. ਰੰਧਾਵਾ ਨੇ ਦੱਸਿਆ ਕਿ ਜੇਲ•ਾਂ ਦੇ ਅੰਦਰ ਬੰਦੀਆਂ ਵੱਲੋਂ ਉਚ ਪਾਏ ਦਾ ਸਮਾਨ ਬਣਾਇਆ ਜਾਂਦਾ ਹੈ, ਜਿਸ ਦੀ ਖਰੀਦ ਲਈ ਸਹਿਕਾਰਤਾ ਵਿਭਾਗ ਸਮੇਤ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਮਝੌਤਾ ਕਰਕੇ ਆਂਗਣਵਾੜੀ ਕੇਂਦਰਾਂ 'ਚ ਦਰੀਆਂ ਆਦਿ ਦੀ ਖਰੀਦ ਕਰਵਾਈ ਜਾਵੇਗੀ। ਉਨ•ਾਂ ਨੇ ਜੇਲ ਅੰਦਰਲੇ ਔਰਤਾਂ ਦੇ ਸੈਲ 'ਚ ਖੋਲ•ੇ ਗਏ ਸਕਿਲ ਸੈਂਟਰ ਦੀ ਤਾਰੀਫ਼ ਵੀ ਕੀਤੀ।
ਆਪਣੇ ਦੌਰੇ ਦੌਰਾਨ ਜੇਲ• ਮੰਤਰੀ ਨੇ ਜੇਲ ਦੇ ਬੰਦੀਆਂ ਨਾਲ ਗੱਲਬਾਤ ਕੀਤੀ ਅਤੇ ਮੌਕੇ 'ਤੇ ਹੀ 50 ਦੇ ਕਰੀਬ ਬੰਦੀਆਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਵਾਇਆ। ਉਨ•ਾਂ ਨੇ ਪੈਰੋਲ ਦੇ ਬਕਾਇਆ ਕੇਸਾਂ ਦਾ ਨਿਪਟਾਰਾ ਤੁਰੰਤ ਕਰਨ, ਕਾਨੂੰਨੀ ਸਹਾਇਤਾ ਦੇ ਮਾਮਲਿਆਂ ਬਾਰੇ ਅਗਲੇਰੀ ਕਾਰਵਾਈ ਕਰਨ ਸਮੇਤ ਜੇਲ• ਮੁਲਾਜਮਾਂ ਦੀਆਂ ਤਨਖਾਹਾਂ ਲਈ ਸਹਿਕਾਰਤਾ ਬੈਂਕ ਦੇ ਏ.ਟੀ.ਐਮ. ਜੇਲ•ਾਂ 'ਚ ਲਾਉਣ ਬਾਰੇ ਵੀ ਆਖਿਆ।
ਸ. ਰੰਧਾਵਾ ਨੇ ਜੇਲ• ਦੇ ਹਸਪਤਾਲ ਸਮੇਤ ਕੰਟੀਨ ਅਤੇ ਖਾਣੇ ਦਾ ਜਾਇਜਾ ਲਿਆ ਅਤੇ ਪਟਿਆਲਾ ਕੇਂਦਰੀ ਸੁਧਾਰ ਘਰ 'ਚ ਰੋਟੀਆਂ ਬਣਾਉਣ ਵਾਲੀਆਂ ਦੋ ਮਸ਼ੀਨਾਂ ਖਰੀਦਣ ਲਈ ਆਪਣੇ ਅਖ਼ਤਿਆਰੀ ਕੋਟੇ 'ਚੋਂ 7 ਲੱਖ ਰੁਪਏ ਦੇਣ ਸਮੇਤ ਇਥੇ ਵੇਰਕਾ ਦਾ ਇੱਕ ਬੂਥ ਖੋਲ•ਣ ਦਾ ਵੀ ਐਲਾਨ ਕੀਤਾ।
ਜੇਲ• ਮੰਤਰੀ ਨੇ ਜਿੱਥੇ ਜੇਲ• ਅੰਦਰ ਸਾਫ਼-ਸਫ਼ਾਈ ਅਤੇ ਖਾਣੇ 'ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਉਥੇ ਹੀ ਜੇਲ• ਹਸਪਤਾਲ 'ਚ ਦਿੱਤੀਆਂ ਜਾਦੀਆਂ ਸਿਹਤ ਸੇਵਾਵਾਂ 'ਚ ਹੋਰ ਸੁਧਾਰ ਲਿਆਉਣ, ਕੈਦੀਆਂ ਦੇ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਇਲਾਜ ਅਤੇ ਦਵਾਈਆਂ ਖਰੀਦਣ ਲਈ ਸਿਹਤ ਮੰਤਰੀ ਨਾਲ ਗੱਲਬਾਤ ਕਰਨ ਬਾਰੇ ਆਖਿਆ। ਇਸ ਮੌਕੇ ਆਈ.ਜੀ. ਪੰਜਾਬ ਜੇਲ•ਾਂ ਸ੍ਰੀ ਆਰ.ਕੇ. ਅਰੋੜਾ, ਪਟਿਆਲਾ ਜੇਲ• ਦੇ ਸੀਨੀਅਰ ਸੁਪਰਡੈਂਟ ਸ੍ਰੀ ਰਾਜਨ ਕਪੂਰ, ਵਧੀਕ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।